08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ਾਇਰ ਬਲਵਿੰਦਰ ਪੰਨੂੰ ਦੀ ਪਲੇਠੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਲੋਕ-ਅਰਪਣ

ਭੈਣੀ ਮੀਆਂ ਖਾਂ, 6 ਸਤੰਬਰ (ਜਸਬੀਰ ਸਿੰਘ ਬਾਜਵਾ)-ਪੰਜਾਬੀ ਸਾਹਿਤ ਦੇ ਪ੍ਰਸਿੱਧ ਸ਼ਾਇਰ ਬਲਵਿੰਦਰ ਪੰਨੂੰ ਕੋਟ ਖਾਨ ਮੁਹੰਮਦ ਦੀ ਪਲੇਠੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਅੱਜ ਲੋਕ ਅਰਪਣ ਕਰ ਦਿੱਤੀ ਗਈ। ਇਸ ਸਬੰਧੀ ਸ਼ਾਇਰ ਬਲਵਿੰਦਰ ਪੰਨੂੰ ਨੇ ਦੱਸਿਆ ਕਿ ਅੱਜ ਮੇਰੇ ਲਈ ਬਹੁਤ ਹੀ ਮਾਣ ਤੇ ਸਤਿਕਾਰ ਵਾਲਾ ਦਿਨ ਹੈ।

Ad Position 21
repet_subhas-goyals [Copy P29]
ਉੱਘੇ ਗ਼ਜ਼ਲਗੋ ਬਲਵੀਰ ਸਿੰਘ ਸੈਣੀ ਬਲਵਿੰਦਰ ਪੰਨੂੰ ਦੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਲੋਕ ਅਰਪਣ ਕਰਦੇ ਹੋਏ। ਤਸਵੀਰ : ਜਸਵੀਰ ਸਿੰਘ ਬਾਜਵਾ 07-09-2026
ਭੈਣੀ ਮੀਆਂ ਖਾਂ, 6 ਸਤੰਬਰ (ਜਸਬੀਰ ਸਿੰਘ ਬਾਜਵਾ)-ਪੰਜਾਬੀ ਸਾਹਿਤ ਦੇ ਪ੍ਰਸਿੱਧ ਸ਼ਾਇਰ ਬਲਵਿੰਦਰ ਪੰਨੂੰ ਕੋਟ ਖਾਨ ਮੁਹੰਮਦ ਦੀ ਪਲੇਠੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਅੱਜ ਲੋਕ ਅਰਪਣ ਕਰ ਦਿੱਤੀ ਗਈ। ਇਸ ਸਬੰਧੀ ਸ਼ਾਇਰ ਬਲਵਿੰਦਰ ਪੰਨੂੰ ਨੇ ਦੱਸਿਆ ਕਿ ਅੱਜ ਮੇਰੇ ਲਈ ਬਹੁਤ ਹੀ ਮਾਣ ਤੇ ਸਤਿਕਾਰ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਮੇਰੇ ਉਸਤਾਦ, ਉੱਘੇ ਗ਼ਜ਼ਲਗੋ, ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ, ਬਲਵੀਰ ਸਿੰਘ ਸੈਣੀ ਨੰਗਲ ਵਾਲੇ ਨੇ ਮੇਰੀ ਪਲੇਠੀ ਪੁਸਤਕ ‘ਮੰਜ਼ਿਲ ਦੂਰ ਨਹੀਂ’ ਨੂੰ ਲੋਕ-ਅਰਪਣ ਕੀਤਾ। ਉਨ੍ਹਾਂ ਕਿਹਾ ਕਿ ਸੈਣੀ ਚਾਰ ਗ਼ਜ਼ਲ ਸੰਗ੍ਰਹਿ ਸਮੇਤ ‘ਸਿੱਪ ਦੇ ਮੋਤੀ’, ‘ਬੁੱਕਲ ਦੇ ਚਿਰਾਗ’, ‘ਕਿਰਚਾਂ ਤੇ ਕਲੀਆਂ’, ‘ਫੁੱਲ ਕਪਾਹਾਂ ਦੇ’ ਵਰਗੇ ਕਈ ਕਾਵਿ-ਸੰਗ੍ਰਹਿ ਤੇ ਗੀਤ-ਸੰਗ੍ਰਹਿ ਦੇ ਰਚੇਤਾ ਹਨ। ਉਨ੍ਹਾਂ ਵਲੋਂ ਆਪਣੇ ਸ਼ਾਗਿਰਦ ਦੀ ਪਹਿਲੀ ਪੁਸਤਕ ਨੂੰ ਅਸੀਸਾਂ ਦੇਣਾ ਮੇਰੇ ਲਈ ਕਿਸੇ ਵੱਡੇ ਸਨਮਾਨ ਤੋਂ ਘੱਟ ਨਹੀਂ। ਇਸ ਮੌਕੇ ਉਸਤਾਦ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਨੂੰ ਭਵਿੱਖ ਲਈ ਸ਼ੱੁਭ-ਇੱਛਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼ੇਰੇ ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਨੌਜਵਾਨ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਵਿਸ਼ਾਲ ਮੁਫ਼ਤ ਸਿਹਤ ਜਾਂਚ ਤੇ ਖੂਨਦਾਨ ਕੈਂਪ
Ad Position 24