ਕਲਾਨੌਰ ਗਊਸ਼ਾਲਾ ’ਚ ਭੁੱਖ ਨਾਲ ਤੜਫ਼ ਰਹੀਆਂ ਗਾਵਾਂ
ਗੁਰਦਾਸਪੁਰ, 7 ਸਤੰਬਰ (ਪੰਕਜ ਸ਼ਰਮਾ)-ਕਲਾਨੌਰ ਗਊਸ਼ਾਲਾ ’ਚ ਗਊਮਾਤਾ ਦੀ ਕਥਿਤ ਤਰਸਯੋਗ ਹਾਲਤ ਨੂੰ ਲੈ ਕੇ ਸਨਾਤਨ ਕ੍ਰਾਂਤੀ ਦਲ ਨੇ ਚਿੰਤਾ ਪ੍ਰਗਟ ਕਰਦਿਆਂ ਗਊਸ਼ਾਲਾ ਦੇ ਪ੍ਰਬੰਧਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸੰਗਠਨ ਦੇ ਸੀਨੀਅਰ ਸੂਬਾ ਉਪ-ਪ੍ਰਧਾਨ ਹਰਵਿੰਦਰ ਸੋਨੀ ਨੇ ਕਿਹਾ ਕਿ ਗਊਸ਼ਾਲਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਤੇ ਸਥਾਨਕ ਪੱਧਰ ’ਤੇ ਮਿਲ ਰਹੀ ਜਾਣਕਾਰੀ ਬੇਹੱਦ ਚਿੰਤਾਜਨਕ ਹੈ।
ਗੁਰਦਾਸਪੁਰ, 7 ਸਤੰਬਰ (ਪੰਕਜ ਸ਼ਰਮਾ)-ਕਲਾਨੌਰ ਗਊਸ਼ਾਲਾ ’ਚ ਗਊਮਾਤਾ ਦੀ ਕਥਿਤ ਤਰਸਯੋਗ ਹਾਲਤ ਨੂੰ ਲੈ ਕੇ ਸਨਾਤਨ ਕ੍ਰਾਂਤੀ ਦਲ ਨੇ ਚਿੰਤਾ ਪ੍ਰਗਟ ਕਰਦਿਆਂ ਗਊਸ਼ਾਲਾ ਦੇ ਪ੍ਰਬੰਧਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸੰਗਠਨ ਦੇ ਸੀਨੀਅਰ ਸੂਬਾ ਉਪ-ਪ੍ਰਧਾਨ ਹਰਵਿੰਦਰ ਸੋਨੀ ਨੇ ਕਿਹਾ ਕਿ ਗਊਸ਼ਾਲਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਤੇ ਸਥਾਨਕ ਪੱਧਰ ’ਤੇ ਮਿਲ ਰਹੀ ਜਾਣਕਾਰੀ ਬੇਹੱਦ ਚਿੰਤਾਜਨਕ ਹੈ। ਗਊਮਾਤਾ ਨੂੰ ਲੋੜੀਂਦਾ ਚਾਰਾ, ਪਾਣੀ ਤੇ ਇਲਾਜ ਨਾ ਮਿਲਣਾ ਗੰਭੀਰ ਲਾਪਰਵਾਹੀ ਦਾ ਮਾਮਲਾ ਹੈ। ਸੋਨੀ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਵੱਡੀ ਗਿਣਤੀ ਵਿਚ ਗਾਵਾਂ ਦੀ ਮੌਤ ਹੋਣ ਦੇ ਦਾਅਵੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇਕਰ ਜਾਂਚ ਵਿਚ ਕੋਈ ਲਾਪਰਵਾਹੀ ਜਾਂ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਠੇਕੇਦਾਰ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਹਰਵਿੰਦਰ ਸੋਨੀ ਨੇ ਕਿਹਾ ਕਿ ਗਊਸ਼ਾਲਾ ਦੇ ਨਾਂਅ ’ਤੇ ਮਿਲਣ ਵਾਲੀ ਦਾਨ ਰਾਸ਼ੀ ਤੇ ਉਸ ਦੇ ਖ਼ਰਚ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਸ਼ੂ ਡਾਕਟਰਾਂ, ਸਮਾਜਿਕ ਨੁਮਾਇੰਦਿਆਂ, ਗਊ ਭਗਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੁਤੰਤਰ ਕਮੇਟੀ ਬਣਾ ਕੇ ਗਊਸ਼ਾਲਾ ਦਾ ਪਾਰਦਰਸ਼ੀ ਆਡਿਟ ਕਰਵਾਇਆ ਜਾਵੇ।