08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਵਿਚ ਬਣ ਰਹੇ ਬਾਥਰੂਮਾਂ ’ਚ ਘਟੀਆ ਕਿਸਮ ਦੇ ਮਟੀਰੀਅਲ ’ਤੇ ਪਿੰਡ ਵਾਸੀਆਂ ਨੇ ਜਿਤਾਇਆ ਰੋਸ

ਊਧਨਵਾਲ, 7 ਸਤੰਬਰ (ਪਰਗਟ ਸਿੰਘ)-ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਵਿਚ ਪੰਚਾਇਤ ਵਿਭਾਗ ਵਲੋਂ ਖਿਡਾਰੀਆਂ ਲਈ ਬਾਥਰੂਮ ਤਿਆਰ ਕਰਵਾਏ ਜਾ ਰਹੇ ਹਨ। ਇਨ੍ਹਾਂ ਬਣ ਰਹੇ ਬਾਥਰੂਮਾਂ ’ਚ ਠੇਕੇਦਾਰ ਵਲੋਂ ਘਟੀਆ ਕਿਸਮ ਦਾ ਮਟੀਰੀਅਲ ਅਤੇ ਚਾਰਦੀਵਾਰੀ ਦੀ ਪੁਰਾਣੀ ਇੱਟ ਲਾਉਣ ’ਤੇ ਪਿੰਡ ਦੇ 2 ਸਰਪੰਚਾਂ ਜਰਨੈਲ ਸਿੰਘ, ਚਰਨਜੀਤ ਸਿੰਘ, ਸੰਮਤੀ ਮੈਂਬਰ ਤਿਰਲੋਕ ਸਿੰਘ, ਹਰਪ੍ਰੀਤ ਸਿੰਘ ਪੱਡਾ, ਕਿਸਾਨ ਆਗੂ ਹਰਵਿੰਦਰ ਸਿੰਘ, ਗੁਰਮੰਗਤ ਸਿੰਘ ਮੱਲ੍ਹੀ ਅਤੇ ਸਮੂਹ ਪਿੰਡ ਵਾਸੀਆਂ ਨੇ ਰੋਸ ਜਿਤਾਉਂਦਿਆਂ ਕਿਹਾ ਕਿ ਬਣ ਰਹੇ ਬਾਥਰੂਮਾਂ ਦੇ ਕਮਰਿਆਂ ਅਤੇ ਗਟਰ ਵਿਚ ਪਿੱਲੀ ਇੱਟ ਅਤੇ ਘਟੀਆ ਕਿਸਮ ਦੀ ਰੇਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਊਧਨਵਾਲ, 7 ਸਤੰਬਰ (ਪਰਗਟ ਸਿੰਘ)-ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਵਿਚ ਪੰਚਾਇਤ ਵਿਭਾਗ ਵਲੋਂ ਖਿਡਾਰੀਆਂ ਲਈ ਬਾਥਰੂਮ ਤਿਆਰ ਕਰਵਾਏ ਜਾ ਰਹੇ ਹਨ। ਇਨ੍ਹਾਂ ਬਣ ਰਹੇ ਬਾਥਰੂਮਾਂ ’ਚ ਠੇਕੇਦਾਰ ਵਲੋਂ ਘਟੀਆ ਕਿਸਮ ਦਾ ਮਟੀਰੀਅਲ ਅਤੇ ਚਾਰਦੀਵਾਰੀ ਦੀ ਪੁਰਾਣੀ ਇੱਟ ਲਾਉਣ ’ਤੇ ਪਿੰਡ ਦੇ 2 ਸਰਪੰਚਾਂ ਜਰਨੈਲ ਸਿੰਘ, ਚਰਨਜੀਤ ਸਿੰਘ, ਸੰਮਤੀ ਮੈਂਬਰ ਤਿਰਲੋਕ ਸਿੰਘ, ਹਰਪ੍ਰੀਤ ਸਿੰਘ ਪੱਡਾ, ਕਿਸਾਨ ਆਗੂ ਹਰਵਿੰਦਰ ਸਿੰਘ, ਗੁਰਮੰਗਤ ਸਿੰਘ ਮੱਲ੍ਹੀ ਅਤੇ ਸਮੂਹ ਪਿੰਡ ਵਾਸੀਆਂ ਨੇ ਰੋਸ ਜਿਤਾਉਂਦਿਆਂ ਕਿਹਾ ਕਿ ਬਣ ਰਹੇ ਬਾਥਰੂਮਾਂ ਦੇ ਕਮਰਿਆਂ ਅਤੇ ਗਟਰ ਵਿਚ ਪਿੱਲੀ ਇੱਟ ਅਤੇ ਘਟੀਆ ਕਿਸਮ ਦੀ ਰੇਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਠੇਕੇਦਾਰ ਨੂੰ ਕਿਹਾ ਕਿ ਕੰਮ ਬੰਦ ਕਰ ਦਿਓ, ਇਹ ਪਿੱਲੀ ਇੱਟ ਨਹੀਂ ਲਾਉਣੀ। ਪੰਚਾਇਤ ਵਿਭਾਗ ਦੇ ਜੇ.ਈ. ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਜੇ.ਈ. ਨੇ ਕਿਹਾ ਕਿ ਇਹ ਇੱਟ ਨਹੀਂ ਲੱਗੇਗੀ, 4 ਦਿਨ ਬਾਅਦ ਫਿਰ ਕੰਮ ਚਾਲੂ ਕਰ ਦਿੱਤਾ, ਜਦੋਂ ਦੁਬਾਰਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਠੇਕੇਦਾਰ ਨੇ ਕਿਹਾ ਕਿ ਪਿੰਡ ਖੁਜਾਲਾ ਦੇ ਤੀਸਰੇ ਸਰਪੰਚ ਰੋਮੀ ਪੱਡਾ ਨੇ ਸ਼ੁਰੂ ਕਰਵਾਇਆ ਹੈ। ਸਮੁੱਚੇ ਪਿੰਡ ਵਾਸੀਆਂ ਨੇ ਇਸ ਕੰਮ ਨੂੰ ਬੰਦ ਕਰਵਾ ਦਿੱਤਾ ਹੈ ਤੇ ਡੀ.ਸੀ. ਗੁਰਦਾਸਪੁਰ ਤੇ ਸਬੰਧਤ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਭੇਜ ਦਿੱਤੀਆਂ ਹਨ। ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੀਨੀਅਰ ‘ਆਪ ’ ਆਗੂ ਦੇ ਧਿਆਨ ਵਿਚ ਇਹ ਸਾਰਾ ਮਸਲਾ ਲਿਆਂਦਾ ਤਾਂ ਬਲਵਿੰਦਰ ਸਿੰਘ ਲਾਡੀ ਨੇ ਖੇਡ ਸਟੇਡੀਅਮ ਵਿਚ ਆ ਕੇ ਮੌਕਾ ਵੇਖਿਆ ਤੇ ਉਨ੍ਹਾਂ ਡੀ.ਸੀ. ਗੁਰਦਾਸਪੁਰ ਤੇ ਸਬੰਧਤ ਵਿਭਾਗ ਨਾਲ ਗੱਲ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਸਬੰਧੀ ਪੰਚਾਇਤ ਵਿਭਾਗ ਦੇ ਜੇ.ਈ. ਉਤਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਨਾ ਤਾਂ ਪਿੱਲੀ ਅਤੇ ਪੁਰਾਣੀ ਇੱਟ ਲਾਉਣੀ ਹੈ ਨਾ ਹੀ ਕਿਸੇ ਕਿਸਮ ਦਾ ਘਟੀਆ ਮਟੀਰੀਅਲ ਵਰਤਣਾ ਹੈ। ਪਿੰਡ ਦੇ ਤੀਸਰੇ ਸਰਪੰਚ ਰੋਮੀ ਪੱਡਾ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਮੇਰੇ ’ਤੇ ਇਲਜ਼ਾਮ ਲਗਾਇਆ ਜਾ ਰਿਹਾ ਠੇਕੇਦਾਰ ਨੂੰ ਪੁਰਾਣੀ ਇੱਟ ਲਾਉਣ ਦਾ, ਮੈਂ ਇਸ ਦੇ ਸਖ਼ਤ ਖ਼ਿਲਾਫ਼ ਹਾਂ ਅਤੇ ਵਿਭਾਗ ਦੇ ਜੇ.ਈ. ਨੂੰ ਵੀ ਮੈਂ ਹੀ ਦੱਸ ਕਿ ਆਇਆ ਸੀ ਘਟੀਆ ਕਿਸਮ ਦੀ ਇੱਟ ਅਤੇ ਹੋਰ ਸਾਮਾਨ ਆਇਆ ਹੈ ਉਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਮੈਂ ਡੀ.ਸੀ. ਗੁਰਦਾਸਪੁਰ ਤੋਂ ਮੰਗ ਕਰਦਾ ਹਾਂ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਨੇ ਜਿੱਤੇ ਮੈਡਲ ਅਗਲੀ ਖ਼ਬਰ ਅਜੀਤ, ਜਲੰਧਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਿਆ ਬਾਬਾ ਤਰਨਜੀਤ...
Ad Position 24