ਕਸ਼ਯਪ ਰਾਜਪੂਤ/ਮਹਿਰਾ ਸਮਾਜ ਦੀ ਹੰਗਾਮੀ ਮੀਟਿੰਗ
ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਕਸ਼ਯਪ ਰਾਜਪੂਤ/ ਮਹਿਰਾ ਸਮਾਜ ਦੀ ਮੀਟਿੰਗ ਪ੍ਰਧਾਨ ਬਟਾਲਾ ਇਕਾਈ ਕਸ਼ਯਪ ਰਾਜਪੂਤ ਮਹਾਂ ਸਭਾ ਸਤਨਾਮ ਸਿੰਘ ਸੋਨੂੰ ਤੇ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਸਤਪਾਲ ਸਿੰਘ ਏ.
ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਕਸ਼ਯਪ ਰਾਜਪੂਤ/ ਮਹਿਰਾ ਸਮਾਜ ਦੀ ਮੀਟਿੰਗ ਪ੍ਰਧਾਨ ਬਟਾਲਾ ਇਕਾਈ ਕਸ਼ਯਪ ਰਾਜਪੂਤ ਮਹਾਂ ਸਭਾ ਸਤਨਾਮ ਸਿੰਘ ਸੋਨੂੰ ਤੇ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਸਤਪਾਲ ਸਿੰਘ ਏ.ਡੀ.ਓ. (ਸੇਵਾਮੁਕਤ) ਤੇ ਹਰਪਾਲ ਸਿੰਘ ਨਿਊ ਗੋਬਿੰਦਨਗਰ, ਵੱਡੇ ਭਰਾ, ਮਨਮੋਹਨ ਸਿੰਘ ਭਾਗੋਵਾਲੀਆ ,ਪ੍ਰਧਾਨ ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਨੇ ਵਿਸ਼ੇਸ਼ ਤੌਰ ਉੱਪਰ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਵਿਚਾਰਾਂ ਹੋਈਆਂ ਤੇ ਖ਼ਾਸ ਕਰਕੇ ਸਫਾਈ ਪ੍ਰਬੰਧ ਨੂੰ ਮੁੱਖ ਰੱਖ ਕੇ ਪ੍ਰਸ਼ਾਸਨ ਅਤੇ ਲੰਘਰ ਲਗਾਉਣ ਵਾਲਿਆਂ ਸੰਸਥਾਵਾਂ/ਲੋਕਾਂ ਨੂੰ ਸਾਫ ਸਫਾਈ ਵਿਸ਼ੇਸ ਪ੍ਰਬੰਧ ਰੱਖਣ ਦੀ ਖ਼ਾਸ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਵੋਇਸ ਆਫ ਬਟਾਲਾ ਦੀ ਇਕ ਹੋਰ ਮੀਟਿੰਗ ਵੀ , ਆਕਾਸ਼ ਹਸਪਤਾਲ ਬਟਾਲਾ ਵਿਖੇ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ , ਸ਼ਹਿਰ ਵਿੱਚ ਸਾਫ਼ ਸਫਾਈ ਦੇ ਸੰਬਧ ਵਿੱਚ ਰੱਖੀ ਗਈ ਸੀ। ਕਸ਼ਯਪ ਰਾਜਪੂਤ ਮਹਾਸਭਾ ਪੰਜਾਬ ਦੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਉਹ 11 ਸਤੰਬਰ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਾਮੀਂ 4 ਸ਼ੁਰੂ ਕੀਤੇ ਜਾ ਰਹੇ ਸਫ਼ਾਈ ਅਭਿਆਨ ਵਿੱਚ ਵੱਧ ਚੜਕੇ ਹਿੱਸਾ ਲੈਣਗੇ ਤੇ ਇਸ ਸਮੇਂ ਕਸ਼ਅਪ ਸਮਾਜ ਦੀਆਂ ਬੀਬੀਆਂ ਅਤੇ ਭਰਾ ਆਕਾਸ਼ ਹਸਪਤਾਲ ਦੇ ਸਾਹਮਣੇ ਇਕੱਠੇ ਹੋਣਗੇ ਤੇ ਨਵੀਂ ਬਣੀ ਪਾਰਕ ਉੱਪਰ ਆਪਣਾ ਅਭਿਆਨ ਸ਼ੁਰੂ ਕਰਨਗੇ । ਵੱਖ- ਵੱਖ ਨੁਮਾਇੰਦਿਆ ਨੇ ਕਸ਼ਯਪ ਸਮਾਜ ਨੂੰ ਬੇਨਤੀ ਕੀਤੀ ਕਿ ਉਸ ਦਿਨ ਬੀਬੀਆਂ ਤੇ ਭਰਾ ਵੱਡੀ ਗਿਣਤੀ ਵਿੱਚ ਪਹੁੰਚਣ।