ਮੰਗਾਂ ਨੂੰ ਲੈ ਕੇ ਪਾਵਰਕਾਮ ਤੇ ਟਰਾਂਸਕੋ ਪੈਨਸਨਰਜ਼ ਯੂਨੀਅਨ ਏਟਕ ਦੀ ਮੀਟਿੰਗ
ਧਾਰੀਵਾਲ, 8 ਸਤੰਬਰ (ਸਵਰਨ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸਨਰਜ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ 132 ਕੇਵੀ ਸ/ਸ ਧਾਰੀਵਾਲ ਵਿਖੇ ਸਾਥੀ ਤਰਸੇਮ ਸਿੰਘ ਅਠਵਾਲ ਦੀ ਅਗਵਾਈ ’ਚ ਕੀਤੀ ਗਈ, ਜਿਸ ’ਚ ਸਟੇਟ ਆਗੂ ਹਜ਼ਾਰਾ ਸਿੰਘ ਗਿੱਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ । ਮੀਟਿੰਗ ਦੀ ਕਾਰਵਾਈ ਬਾਰੇ ਮਹਿੰਦਰ ਪਾਲ ਸਿੰਘ ਤੇ ਹਜ਼ਾਰਾ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਤੇ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰਾਂ ਦੇ ਹੱਕ ’ਚ ਕੀਤੇ ਫੈਸਲਿਆਂ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ।
ਧਾਰੀਵਾਲ, 8 ਸਤੰਬਰ (ਸਵਰਨ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸਨਰਜ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ 132 ਕੇਵੀ ਸ/ਸ ਧਾਰੀਵਾਲ ਵਿਖੇ ਸਾਥੀ ਤਰਸੇਮ ਸਿੰਘ ਅਠਵਾਲ ਦੀ ਅਗਵਾਈ ’ਚ ਕੀਤੀ ਗਈ, ਜਿਸ ’ਚ ਸਟੇਟ ਆਗੂ ਹਜ਼ਾਰਾ ਸਿੰਘ ਗਿੱਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ । ਮੀਟਿੰਗ ਦੀ ਕਾਰਵਾਈ ਬਾਰੇ ਮਹਿੰਦਰ ਪਾਲ ਸਿੰਘ ਤੇ ਹਜ਼ਾਰਾ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਤੇ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰਾਂ ਦੇ ਹੱਕ ’ਚ ਕੀਤੇ ਫੈਸਲਿਆਂ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਇਹ ਸਰਕਾਰ ਪਿਛਲੇ 70/75 ਸਾਲਾਂ ਦੇ ਇਤਿਹਾਸ ਵਿਚ ਪੰਜਾਬ ਦੀ ਪਹਿਲੀ ਸਰਕਾਰ ਹੈ, ਜੋ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਵਿਰੁੱਧ ਸੁਪਰੀਮ ਕੋਰਟ ਵਿਚ ਗਈ ਹੈ ਤੇ ਜਾਣਬੁੱਝ ਕੇ ਅਧੂਰੀ ਐਸ.ਐਲ.ਪੀ. ਦਾਖਲ ਕੀਤੀ ਗਈ ਤਾਂ ਜੋ ਡੀ.ਏ. ਦੀ ਅਦਾਇਗੀ ਦਾ ਮਸਲਾ ਚੋਣ ਜਾਬਤੇ ਤੱਕ ਲਟਕ ਜਾਵੇ। ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਨਾਲ ਟੱਕਰਾ ਦੀ ਨੀਤੀ ਤਿਆਗ ਕੇ ਹਾਈਕੋਰਟ ਵਲੋਂ ਦਿੱਤੇ ਫੈਸਲੇ ਨੂੰ ਬਿਨ੍ਹਾਂ ਦੇਰੀ ਕੀਤੇ ਲੀਗੂ ਕੀਤਾ ਜਾਵੇ ਤੇ ਬਾਕੀ ਮੰਗਾਂ ਉੱਪਰ ਗੱਲਬਾਤ ਕਰਕੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਵਜੋਂ 12 ਤੇ 13 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤੇ ਜਾਣਗੇ। ਇਸ ਤੋਂ ਇਲਾਵਾ 30 ਸਤੰਬਰ ਨੂੰ ਚੰਡੀਗੜ ਵਿਖੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਪੰਜਾਬ ਦੇ 117 ਵਿਧਾਨ ਕਾਰਾਂ ਤੇ 13 ਸੰਸਦ ਮੈਂਬਰਾਂ ਦੀਆਂ ਕੁਰਸੀਆਂ ਲਗਾ ਕੇ ਮੰਗਾਂ ਪ੍ਰਤੀ ਜਵਾਬ ਤਲਬ ਕੀਤਾ ਜਾਵੇਗਾ। 10 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ ਤੇ 21 ਤੇ 22 ਅਕਤੂਬਰ ਨੂੰ ਪੰਜਾਬ ਦੇ ਸਮੂਹ ਕਰਮਚਾਰੀ ਸਮੂਹਿਕ ਛੁੱਟੀ ’ਤੇ ਜਾਣਗੇ। ਇਸ ਮੌਕੇ ਵਰਿੰਦਰ ਸਿੰਘ, ਸਤਪਾਲ ਸਿੰਘ, ਹਰਪਾਲ ਸਿੰਘ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਵਜੀਰ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ, ਗੁਰਬਚਨ ਸਿੰਘ, ਗੁਰਮੀਤ ਸਿੰਘ, ਸਵਰਨ ਮਸੀਹ, ਬਲਜੀਤ ਸਿੰਘ, ਸੁਖਦੇਵ ਸਿੰਘ, ਸੰਗਤ ਸਿੰਘ, ਜੋਗੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ ਗੋਸਲ, ਬਲਜੀਤ ਸਿੰਘ, ਵਰਿੰਦਰ ਕੁਮਾਰ, ਹਰਦੀਪ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ, ਨਰਿੰਜਨ ਸਿੰਘ, ਨਜੀਰ ਮਸੀਹ, ਰਤਨ ਚੰਦ, ਗੁਲਦਾਰ ਸਿੰਘ, ਸਵਰਨ ਸਿੰਘ, ਅਜੀਤ ਸਿੰਘ, ਬਲਜਿੰਦਰ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।