08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲਾਇਨਜ਼ ਕਲੱਬ ਸਟਾਰ ਨੇ ਆਰਿਆ ਪ੍ਰਾਇਮਰੀ ਸਕੂਲ ਦੇ 2 ਬੱਚਿਆਂ ਦੀ ਸਾਲਾਨਾ ਫੀਸ ਭਰੀ

ਪਠਾਨਕੋਟ, 8 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਰਣਬੀਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਕਲੱਬ ਦੇ ਮੈਂਬਰਾਂ ਵਲੋਂ ਅੰਦਰੂਨ ਬਾਜ਼ਾਰ ਸਥਿਤ ਆਰਿਆ ਪ੍ਰਾਇਮਰੀ ਸਕੂਲ ਦੇ ਦੋ ਬੱਚਿਆਂ ਦੀ ਸਾਲਾਨਾ ਫੀਸ 3, 100 ਰੁਪਏ ਸਕੂਲ ਸਟਾਫ ਦੀ ਮੌਜੂਦਗੀ ਵਿਚ ਇੰਚਾਰਜ ਇੰਦੂ ਨੂੰ ਸੌਂਪੀ ਗਈ ।

Ad Position 21
repet_subhas-goyals [Copy P29]
ਆਰਿਆ ਪ੍ਰਾਇਮਰੀ ਸਕੂਲ ਦੇ 2 ਬੱਚਿਆਂ ਦੀ ਸਾਲਾਨਾ ਫੀਸ ਭਰਦੇ ਹੋਏ ਚਾਰਟਰ ਪ੍ਰਧਾਨ ਲਾਇਨ ਰਣਬੀਰ ਸਿੰਘ ਵਾਲੀਆ। ਤਸਵੀਰ : ਸੁਮਿਤ 09-09-2026
ਪਠਾਨਕੋਟ, 8 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਰਣਬੀਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਕਲੱਬ ਦੇ ਮੈਂਬਰਾਂ ਵਲੋਂ ਅੰਦਰੂਨ ਬਾਜ਼ਾਰ ਸਥਿਤ ਆਰਿਆ ਪ੍ਰਾਇਮਰੀ ਸਕੂਲ ਦੇ ਦੋ ਬੱਚਿਆਂ ਦੀ ਸਾਲਾਨਾ ਫੀਸ 3, 100 ਰੁਪਏ ਸਕੂਲ ਸਟਾਫ ਦੀ ਮੌਜੂਦਗੀ ਵਿਚ ਇੰਚਾਰਜ ਇੰਦੂ ਨੂੰ ਸੌਂਪੀ ਗਈ । ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਸਚਿਨ ਮਹਾਜਨ ਰਹੇ । ਇਸ ਮੌਕੇ ਚਾਰਟਰ ਪ੍ਰਧਾਨ ਲਾਇਨ ਰਣਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਸਟਾਰ ਵਲੋਂ ਆਰਿਆ ਪ੍ਰਾਇਮਰੀ ਸਕੂਲ ਨੂੰ ਅਡਾਪਟ ਕੀਤਾ ਹੋਇਆ ਹੈ । ਕਲੱਬ ਦੇ ਮੈਂਬਰਾਂ ਵਲੋਂ ਹਰ ਮਹੀਨੇ ਵੱਖ-ਵੱਖ ਪ੍ਰੋਜੈਕਟ ਕਰਕੇ ਸਕੂਲ ’ਚ ਪੜ੍ਹ ਰਹੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ । ਸਕੂਲ ਇੰਚਾਰਜ ਇੰਦੂ ਸਮੇਤ ਮੈਡਮ ਵੀਨਾ, ਨੰਦਨਾ, ਮੇਘਾ ਸ਼ਰਮਾ ਅਤੇ ਪਵਨਾ ਨੇ ਲਾਇਨਜ਼ ਕਲੱਬ ਸਟਾਰ ਦੇ ਸਮੂਹ ਮੈਂਬਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ । ਇਸ ਮੌਕੇ ਸੈਕਟਰੀ ਐਮ.ਜੇ.ਐਫ. ਹਰਜੀਤ ਸਿੰਘ, ਖ਼ਜ਼ਾਨਚੀ ਐਮ.ਜੇ.ਐਫ. ਡਾ: ਪ੍ਰਦੀਪ ਖੋਸਲਾ, ਪੀ.ਆਰ.ਓ. ਲਾਇਨ ਰਾਜੇਸ਼ ਵਰਮਾ, ਵਾਈਸ ਪ੍ਰਧਾਨ ਐਮ.ਜੇ.ਐਫ. ਲਾਇਨ ਇੰਦਰਜੋਤ ਸਿੰਘ, ਕੇਸ਼ਵ ਸਲਾਰੀਆ, ਲਾਇਨ ਕਰਨਜੀਤ ਸਿੰਘ, ਲਾਇਨ ਅਰੁਣ ਜੋਲੀ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਖੱਤਰੀ ਸਭਾ ਪਠਾਨਕੋਟ ਵਲੋਂ 208ਵਾਂ ਰਾਸ਼ਨ ਵੰਡ ਸਮਾਗਮ, ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਦਾ ਐਮ.ਕਾਮ. ਸਮੈਸਟਰ-2 ਦਾ ਸ਼ਾਨਦਾਰ ਨਤੀਜਾ
Ad Position 24