ਖੱਤਰੀ ਸਭਾ ਪਠਾਨਕੋਟ ਵਲੋਂ 208ਵਾਂ ਰਾਸ਼ਨ ਵੰਡ ਸਮਾਗਮ, ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਪਠਾਨਕੋਟ, 8 ਸਤੰਬਰ (ਸੁਮਿਤ)-ਖੱਤਰੀ ਸਭਾ ਪਠਾਨਕੋਟ ਵਲੋਂ ਪ੍ਰਧਾਨ ਚੰਦਨ ਮਹਿੰਦਰੂ ਤੇ ਚੇਅਰਮੈਨ ਰੋਮੀ ਵਡੈਰਾ ਦੀ ਅਗਵਾਈ ਹੇਠ 208ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ । ਸਮਾਗਮ ’ਚ ਸਭਾ ਦੇ ਫਾਊਂਡਰ ਮੈਂਬਰ ਸ਼ਕਤੀ ਮਰਵਾਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ।
ਪਠਾਨਕੋਟ, 8 ਸਤੰਬਰ (ਸੁਮਿਤ)-ਖੱਤਰੀ ਸਭਾ ਪਠਾਨਕੋਟ ਵਲੋਂ ਪ੍ਰਧਾਨ ਚੰਦਨ ਮਹਿੰਦਰੂ ਤੇ ਚੇਅਰਮੈਨ ਰੋਮੀ ਵਡੈਰਾ ਦੀ ਅਗਵਾਈ ਹੇਠ 208ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ । ਸਮਾਗਮ ’ਚ ਸਭਾ ਦੇ ਫਾਊਂਡਰ ਮੈਂਬਰ ਸ਼ਕਤੀ ਮਰਵਾਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਸਭਾ ਦੇ ਸਮੂਹ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਚੰਦਨ ਮਹਿੰਦਰੂ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਤੇ ਸਭਾ ਦੇ ਫਾਊਂਡਰ ਮੈਂਬਰ ਸ਼ਕਤੀ ਮਰਵਾਹ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਉਨ੍ਹਾਂ ਦੱਸਿਆ ਕਿ ਸਭਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੰਪਿਊਟਰ ਸੈਂਟਰ, ਬਿਊਟੀਸ਼ੀਅਨ ਕੋਰਸ, ਸਿਲਾਈ-ਕੱਢਾਈ ਦੇ ਕੋਰਸ ਤੇ ਮੁਫ਼ਤ ਡਿਸਪੈਂਸਰੀ ਚਲਾਈ ਜਾ ਰਹੀ ਹੈ, ਜਿਸ ਦਾ ਲਾਭ ਲੋੜਵੰਦ ਲੋਕਾਂ ਨੂੰ ਮਿਲ ਰਿਹਾ ਹੈ । ਮੁੱਖ ਮਹਿਮਾਨ ਸ਼ਕਤੀ ਮਰਵਾਹ ਨੇ ਖੱਤਰੀ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ । ਸਮਾਗਮ ਦੌਰਾਨ ਵਿਜੇ ਪਾਸੀ, ਅਵਤਾਰ ਅਬਰੋਲ, ਆਦੇਸ਼ ਸਿਆਲ, ਆਰ.ਕੇ. ਖੰਨਾ, ਅਸ਼ੋਕ ਸੇਠ, ਪ੍ਰਦੀਪ ਅਰੋੜਾ, ਅਤੁੱਲ ਨੈਅਰ, ਰਾਮਪਾਲ ਭੰਡਾਰੀ, ਅਰੁਣ ਵਾਲੀਆ, ਐਨ.ਪੀ. ਧਵਨ, ਜਗਦੀਸ਼ ਕੋਹਲੀ, ਹਰਪ੍ਰੀਤ ਸਿੰਘ, ਯਤੀਨ ਵਾਲੀਆ, ਆਨੰਦ, ਸੁਮਿਤ ਓਬਰਾਏ, ਸੰਜੀਵ ਤ੍ਰੇਹਨ, ਵਰਿੰਦਰ ਚੁੱਘ, ਅਨਮੋਲ ਪੁਰੀ, ਅਜੇ ਚੋਪੜਾ, ਮਨੋਜ ਲੋਹੀਆ, ਰਾਹੁਲ ਨੈਅਰ, ਨਿਸ਼ਾਂਤ ਨੰਦਾ, ਸੰਜੀਵ ਘਈ ਸਮੇਤ ਸਭਾ ਦੇ ਹੋਰ ਮੈਂਬਰ ਵੀ ਮੌਜੂਦ ਰਹੇ ।