ਫਾਊਂਡਰੀ ਤੇ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ
ਬਟਾਲਾ, 9 ਸਤੰਬਰ (ਸਤਿੰਦਰ ਸਿੰਘ)-ਫਾਉਂਡਰੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਬਟਾਲਾ ਦੀਆਂ ਦਰਜਨਾਂ ਫੌਂਡਰੀਆਂ ’ਚ ਹੜਤਾਲ ਕਰਕੇ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਏਕਟ ਦੇ ਸੂਬਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਪ੍ਰੇਮ ਸੋਨਾ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਬਖ਼ਤਪੁਰਾ ਨੇ ਕਿਹਾ ਕਿ ਬਟਾਲਾ ਦੀਆਂ 99 ਫ਼ੀਸਦ ਫਾਉਂਡਰੀਆਂ ਵਿਚ ਕਿਰਤ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਵਰਕਰਾਂ ਦੀ ਕੋਈ ਹਾਜ਼ਰੀ ਨਹੀਂ ਲਗਾਈ ਜਾਂਦੀ, ਈ.
ਬਟਾਲਾ, 9 ਸਤੰਬਰ (ਸਤਿੰਦਰ ਸਿੰਘ)-ਫਾਉਂਡਰੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਬਟਾਲਾ ਦੀਆਂ ਦਰਜਨਾਂ ਫੌਂਡਰੀਆਂ ’ਚ ਹੜਤਾਲ ਕਰਕੇ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਏਕਟ ਦੇ ਸੂਬਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਪ੍ਰੇਮ ਸੋਨਾ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਬਖ਼ਤਪੁਰਾ ਨੇ ਕਿਹਾ ਕਿ ਬਟਾਲਾ ਦੀਆਂ 99 ਫ਼ੀਸਦ ਫਾਉਂਡਰੀਆਂ ਵਿਚ ਕਿਰਤ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਵਰਕਰਾਂ ਦੀ ਕੋਈ ਹਾਜ਼ਰੀ ਨਹੀਂ ਲਗਾਈ ਜਾਂਦੀ, ਈ.ਐੱਸ.ਆਈ. ਕਾਰਡ, ਪ੍ਰੋਵੀਡੈਂਟ ਫੰਡ ਤੇ ਹਾਜ਼ਰੀ ਕਾਰਡ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਕਿਉਂਕਿ ਕਿਰਤ ਦਫ਼ਤਰ ਬਟਾਲਾ ਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਕਦੇ ਵੀ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਫੈਕਟਰੀਆਂ ’ਚ ਗੇੜਾ ਨਹੀਂ ਮਾਰਦੇ, ਜੇਕਰ ਜਾਂਦੇ ਹਨ ਤਾਂ ਮਾਲਕਾਂ ਨੂੰ ਮਿਲ ਕੇ ਵਾਪਸ ਆ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਵਰਕਰਾਂ ਦੇ ਹਿੱਤਾਂ ਲਈ ਬਤੌਰ ਨਿਆਂਪਾਲਕਾ ਸਹਾਇਕ ਕਿਰਤ ਅਫ਼ਸਰ ਨੂੰ ਕੇਸ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਕੇਸਾਂ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ ਕਿ ਮਾਲਕ ਕਹਿੰਦਾ ਹੈ ਕਿ ਇਹ ਮੇਰਾ ਵਰਕਰ ਹੀ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਿਰਤ ਦਫ਼ਤਰ ਬਟਾਲਾ ਤੇ ਡਿਪਟੀ ਡਾਇਰੈਕਟਰ ਫੈਕਟਰੀ ਗੁਰਦਾਸਪੁਰ ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ, ਜਿਸ ਕਾਰਨ ਵਰਕਰਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਮਿਲਦਾ, ਜਦੋਂ ਕਿ ਹਾਜ਼ਰੀ ਕਾਰਡ ਲਾਗੂ ਕਰਾਉਣਾ ਕਿਰਤ ਦਫ਼ਤਰ ਦੀ ਡਿਊਟੀ ਹੈ। ਆਗੂਆਂ ਨੇ ਮੰਗ ਕੀਤੀ ਕਿ ਡਿਪਟੀ ਡਾਇਰੈਕਟਰ ਫੈਕਟਰੀ ਦਾ ਦਫ਼ਤਰ ਗੁਰਦਾਸਪੁਰ ਤੋਂ ਬਟਾਲਾ ਵਿਚ ਬਦਲਿਆ ਜਾਵੇ, ਕਿਉਂਕਿ ਬਟਾਲਾ ਸਨਅਤੀ ਸ਼ਹਿਰ ਹੈ ਤੇ ਅਕਸਰ ਹੀ ਇੱਥੇ ਵਰਕਰਾਂ ਨਾਲ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਇਸ ਮੌਕੇ ਜੋਗਿੰਦਰਪਾਲ, ਰਾਜੂ ਬਟਾਲਾ ਤੇ ਬਚਨ ਸਿੰਘ ਬੋਪਾ ਰਾਏ ਨੇ ਵੀ ਸੰਬੋਧਨ ਕੀਤਾ।