11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਰਕਾਰੀ ਪ੍ਰਾਇਮਰੀ ਸਕੂਲ ਵਰਸੋਲਾ ’ਚ ਦੂਜੇ ਦਿਨ ਫਿਰ ਹੋਈ ਚੋਰੀ

ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਸਰਕਾਰੀ ਪ੍ਰਾਇਮਰੀ ਸਕੂਲ ਵਰਸੋਲਾ ਵਿਖੇ ਚੋਰਾਂ ਵਲੋਂ ਲਗਾਤਾਰ ਦੂਜੇ ਦਿਨ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜਿੱਥੇ ਸਟਾਫ਼ ਵਿਚ ਚਿੰਤਾ ਅਤੇ ਰੋਸ ਹੈ, ਉੱਥੇ ਸਕੂਲੀ ਬੱਚਿਆਂ ਦੀ ਪੜ੍ਹਾਈ ਤੇ ਮਿੱਡ-ਡੇ ਮੀਲ ਦੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਸਰਕਾਰੀ ਪ੍ਰਾਇਮਰੀ ਸਕੂਲ ਵਰਸੋਲਾ ਵਿਖੇ ਚੋਰਾਂ ਵਲੋਂ ਲਗਾਤਾਰ ਦੂਜੇ ਦਿਨ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜਿੱਥੇ ਸਟਾਫ਼ ਵਿਚ ਚਿੰਤਾ ਅਤੇ ਰੋਸ ਹੈ, ਉੱਥੇ ਸਕੂਲੀ ਬੱਚਿਆਂ ਦੀ ਪੜ੍ਹਾਈ ਤੇ ਮਿੱਡ-ਡੇ ਮੀਲ ਦੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਸਕੂਲ ਦੀ ਅਧਿਆਪਕਾ ਗੁਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਕੂਲ ’ਚ ਚੋਰੀ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਸੀ ਤੇ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਵੀ ਕੀਤੀ ਗਈ ਸੀ। ਪਰ ਅੱਜ ਸਵੇਰੇ ਕਰੀਬ 8 ਵਜੇ ਜਦੋਂ ਸਕੂਲ ਖੋਲ੍ਹਿਆ ਤਾਂ ਮੁੜ ਤਾਲੇ ਟੁੱਟੇ ਹੋਏ ਮਿਲੇ ਤੇ ਸਕੂਲ ’ਚ ਰੱਖਿਆ ਮਿੱਡ-ਡੇ ਮੀਲ ਦਾ ਰਾਸ਼ਨ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ 2 ਬੋਰੀਆਂ ਕਣਕ ਤੇ 4 ਬੋਰੀਆਂ ਚੌਲ ਚੋਰੀ ਕਰਕੇ ਲੈ ਗਏ ਹਨ। ਇਸ ਤੋਂ ਇਲਾਵਾ ਸਕੂਲ ’ਚ ਪਏ ਹੋਰ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਅਧਿਆਪਕਾ ਅਨੁਸਾਰ ਇਸ ਸਬੰਧੀ ਪਹਿਲਾਂ ਹੀ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਜਾ ਚੁੱਕੀ ਸੀ ਅਤੇ ਅੱਜ ਦੀ ਘਟਨਾ ਦੀ ਸੂਚਨਾ 112 ਨੰਬਰ ’ਤੇ ਵੀ ਦਿੱਤੀ ਗਈ ਹੈ। ਸਕੂਲ ਦੇ ਵਿਦਿਆਰਥੀ ਪ੍ਰਭਜੋਤ ਨੇ ਦੱਸਿਆ ਕਿ ਚੋਰਾਂ ਵਲੋਂ ਸਕੂਲ ਦੀਆਂ ਐਲ.ਈ.ਡੀਜ਼, ਖਿਡੌਣਿਆਂ, ਕੰਪਿਊਟਰ ਫਿਲਟਰ ਤੇ ਜ਼ਿਬਰੋਨਿਕਸ ਦੇ ਮਾਈਕ ਸਮੇਤ ਹੋਰ ਸਾਮਾਨ ਨੂੰ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ ਤੇ ਪਿਛਲੇ ਦਿਨ ਬੱਚਿਆਂ ਨੂੰ ਪਿੰਡ ਵਿਚੋਂ ਨਲਕੇ ਤੋਂ ਪਾਣੀ ਲਿਆ ਕੇ ਪੀਣਾ ਪਿਆ ਸੀ। ਲਗਾਤਾਰ ਦੋ ਦਿਨਾਂ ’ਚ ਸਕੂਲ ਅੰਦਰ ਹੋਈਆਂ ਚੋਰੀਆਂ ਨੇ ਸਕੂਲ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਤੌਰ ’ਤੇ ਮਿੱਡ-ਡੇ ਮੀਲ ਲਈ ਰੱਖਿਆ ਰਾਸ਼ਨ ਚੋਰੀ ਹੋਣ ਕਾਰਨ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਸਬੰਧੀ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਸਕੂਲ ਸਟਾਫ਼ ਅਤੇ ਪਿੰਡ ਦੇ ਲੰਬਰਦਾਰ ਮਨਪ੍ਰੀਤ ਸਿੰਘ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮਾਮਲੇ ਦਾ ਤੁਰੰਤ ਨੋਟਿਸ ਲੈਣ, ਸਕੂਲ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਚੋਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਵਿਅਕਤੀਆਂ ਦੀ ਪਹਿਚਾਣ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਮੇਲਾ ਅੱਜ ਅਗਲੀ ਖ਼ਬਰ ’ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਰਿਜਨਲ ਖੇਡਾਂ ’ਚ ਸ਼ਿਮਲਾ ਵਿਖੇ ਵੀ ਹੋਈ ਬੱਲੇ-ਬੱਲੇ
Ad Position 24