ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਮੇਲਾ ਅੱਜ
ਬਹਿਰਾਮਪੁਰ, 9 ਸਤੰਬਰ (ਬਲਬੀਰ ਸਿੰਘ ਕੋਲਾ)-ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਸਲਾਨਾ ਜੋੜ ਮੇਲਾ ਪਿੰਡ ਉਦੀਪੁਰ ਵਿਖੇ 10 ਸਤੰਬਰ ਨੂੰ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਥ ਕਲੱਬ ਉਦੀਪੁਰ ਦੇ ਮੈਂਬਰ ਪ੍ਰੋ.
ਬਹਿਰਾਮਪੁਰ, 9 ਸਤੰਬਰ (ਬਲਬੀਰ ਸਿੰਘ ਕੋਲਾ)-ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਸਲਾਨਾ ਜੋੜ ਮੇਲਾ ਪਿੰਡ ਉਦੀਪੁਰ ਵਿਖੇ 10 ਸਤੰਬਰ ਨੂੰ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਥ ਕਲੱਬ ਉਦੀਪੁਰ ਦੇ ਮੈਂਬਰ ਪ੍ਰੋ. ਸਬੀਰ ਰਘੋਤਰਾ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਘੁੰਮਣ ਪਰਿਵਾਰ ਵਲੋਂ ਪੰਚਾਇਤ ਅਤੇ ਯੂਥ ਕਲੱਬ ਉਦੀਪੁਰ ਵਲੋਂ ਕਰਵਾਇਆਂ ਜਾਂਦਾ ਹੈ। ਸਵੇਰ ਦੇ ਸਮੇਂ ਮਜਾਰ ’ਤੇ ਚਾਦਰ ਚੜਾ ਕੇ ਮੇਲੇ ਦਾ ਆਰੰਭ ਕੀਤਾ ਜਾਵੇਗਾ। ਇਸ ਮੌਕੇ ਮਸ਼ਹੂਰ ਸੂਫੀ ਗਾਇਕ ਮੁਹੰਮਦ ਇਰਸ਼ਾਦ ਵਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਉਪਰੰਤ ਭੰਡਾਰਾ ਵਰਤਾਇਆ ਜਾਵੇਗਾ ।