ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਨੂੰ ਲੈ ਕੇ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਤੇ ਐਡਵੋਕੇਟ ਠਾਕੁਰ ਨਰੇਸ਼ ਸਿੰਘ ਵਿਚਕਾਰ ਕਾਂਟੇਦਾਰ ਟੱਕਰ, ਚੋਣਾਂ ਅੱਜ
ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਬਾਰ ਕੌਂਸਲ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਪੰਜਾਬ ਤੇ ਹਰਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਡਵੀਜ਼ਨਲ ਪੱਧਰ ਦੀਆਂ ਚੋਣਾਂ 11 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਸ ਸਬੰਧ ’ਚ ਗੁਰਦਾਸਪੁਰ ਵਿਖੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਐ
ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਅਤੇ ਐਡਵੋਕੇਟ ਨਰੇਸ਼ ਠਾਕੁਰ।
11-09-2026
ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਬਾਰ ਕੌਂਸਲ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਪੰਜਾਬ ਤੇ ਹਰਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਡਵੀਜ਼ਨਲ ਪੱਧਰ ਦੀਆਂ ਚੋਣਾਂ 11 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਸ ਸਬੰਧ ’ਚ ਗੁਰਦਾਸਪੁਰ ਵਿਖੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਦਿਆਲ ਸਿੰਘ ਭੁੱਲਰ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਬਿਕਰਮਜੀਤ ਖਹਿਰਾ ਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਵਰੁਣ ਗੋਸਾਈਂ ਨੇ ਦੱਸਿਆ ਕਿ ਬਾਰ ’ਚ ਵੋਟਾਂ ਦੀ ਕੁੱਲ ਗਿਣਤੀ 932 ਹੈ, ਇਨ੍ਹਾਂ ’ਚ ਮਹਿਲਾਵਾਂ ਦੀ ਗਿਣਤੀ 269 ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਬਾਰ ਐਸੋਸੀਏਸ਼ਨ ਗੁਰਦਾਸਪੁਰ ਵਿਖੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਤੇ ਐਡਵੋਕੇਟ ਨਰੇਸ਼ ਠਾਕੁਰ ਵਿਚਕਾਰ ਕਾਂਟੇਦਾਰ ਟੱਕਰ ਹੋਵੇਗੀ। ਜਦੋਂ ਕਿ ਉਪ ਪ੍ਰਧਾਨ ਦਾ ਮੁਕਾਬਲਾ ਐਡਵੋਕੇਟ ਮੁਨੀਸ਼ ਕੁਮਾਰ ਤੇ ਐਡਵੋਕੇਟ ਜਗਨਦੀਪ ਸਿੰਘ ਵਿਚਕਾਰ ਹੋਵੇਗਾ। ਲੜਕੀਆਂ ਦੀ ਉਪ ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਮੀਨੂ ਅੱਤਰੀ ਬਿਨ੍ਹਾਂ ਮੁਕਾਬਲਾ ਜੇਤੂ ਰਹੀ ਹੈ। ਇਸੇ ਤਰ੍ਹਾਂ ਸੈਕਟਰੀ ਦੀ ਚੋਣ ਲਈ ਐਡਵੋਕੇਟ ਜਸਕਰਨ ਤੇ ਜੁਆਇੰਟ ਸੈਕਟਰੀ ਰਿਜਰਵ ਕੋਟੇ ਵਿਚੋਂ ਐਡਵੋਕੇਟ ਸੁਖਦੀਪ ਕੌਰ ਜੇਤੂ ਰਹੇ। ਕੈਸ਼ੀਅਰ ਦਾ ਮੁਕਾਬਲਾ ਐਡਵੋਕੇਟ ਹਰਸਿਮਰਨ ਸਿੰਘ ਤੇ ਐਡਵੋਕੇਟ ਰਜਤ ਕੁਮਾਰ ਵਿਚਕਾਰ ਹੋਵੇਗਾ। ਸੀਨੀਅਰ ਐਗਜੀਕਿਊਟਿਵ ਦੇ ਮੈਂਬਰਾਂ ਲਈ ਸੁਮਿਤ ਤਿਵਾੜੀ, ਗੁਰਮੁਖਨਿਹਾਲ ਸਿੰਘ, ਐਡਵੋਕੇਟ ਕੇ.ਕੇ.ਮੱਲੀ, ਐਡਵੋਕੇਟ ਅਰਜੁਨ ਸਿੰਘ, ਐਡਵੋਕੇਟ ਬਿਸ਼ਵਜੀਤ ਉਪਲ, ਐਡਵੋਕੇਟ ਰੰਜਨ ਚੌਹਾਨ ਅਤੇ ਐਡਵੋਕੇਟ ਅਕਾਸ਼ ਮਹਾਜਨ ਵਿਚਕਾਰ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਐਗਜੀਕਿਊਟਿਵ ਮੈਂਬਰ ਰਿਜਰਵ ਵੁਮੈਨ ਲਈ ਐਡਵੋਕੇਟ ਕਾਜਲ ਭਗਤ, ਸਨੇਹ ਲਤਾ, ਕਾਜਲ ਭਰਿਆਲ, ਪ੍ਰੀਆ ਅਤੇ ਰਮਨਦੀਪ ਕੌਰ ਵਿਚਕਾਰ ਮੁਕਾਬਲਾ ਹੋਵੇਗਾ। ਜੂਨੀਅਰ ਐਗਜੀਕਿਊਟਿਵ ਮੈਂਬਰਾਂ ਲਈ ਐਡਵੋਕੇਟ ਏਕਜੋਤ ਸਿੰਘ ਬਾਜਵਾ, ਐਡਵੋਕੇਟ ਐਚ.ਵਿਕਾਸ, ਐਡਵੋਕੇਟ ਰਿਸ਼ਬ ਸ਼ਰਮਾ, ਐਡਵੋਕੇਟ ਮੋਹਿਤ ਤੇ ਐਡਵੋਕੇਟ ਅਨਮੋਲ ਵਿਚਾਕਰ ਮੁਕਾਬਲਾ ਹੋਵੇਗਾ। ਇਸ ਮੌਕੇ ਐਡਵੋਕੇਟ ਗੁਰਦਿਆਲ ਸਿੰਘ ਭੁੱਲਰ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਇਹ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੋਈ ਵੀ ਵਕੀਲ ਜਾਂ ਅਹੁਦੇਦਾਰ ਆਪਣੇ ਨਾਲ ਅਸਲਾ ਨਾ ਲਿਆਵੇ ਅਤੇ ਚੋਣਾਂ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ, ਜਿਸ ਦੇ ਨਤੀਜੇ ਸ਼ਾਮ 6 ਵਜੇ ਐਲਾਨੇ ਜਾਣਗੇ ।