11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਸ.ਡੀ.ਏ.ਐਮ ਕਾਲਜ ਵਿਖੇ ਨਵੇਂ ਵੋਟਰ ਰਜਿਸਟ੍ਰੇਸ਼ਨ ਤੇ ਵੋਟਰ ਕਾਰਡ ਸੁਧਾਰ ਸਬੰਧੀ ਕੈਂਪ ਲਗਾਇਆ

ਦੀਨਾਨਗਰ, 10 ਸਤੰਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਚੋਣ ਸਾਖਰਤਾ ਸੈੱਲ ਵਲੋਂ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਵਿਚ ਨਵਾਂ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਬੂਥ ਲੈਵਲ ਅਫ਼ਸਰ ਸੁਮਿਤ ਮਹਾਜਨ ਤੇ ਅੰਕੁਸ਼ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਨਵਾਂ ਵੋਟਰ ਕਾਰਡ ਕਿਵੇਂ ਬਣਾਇਆ ਜਾਵੇ, ਆਨਲਾਈਨ/ਆਫਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਪੁਰਾਣੇ ਵੋਟਰ ਕਾਰਡਾਂ ’ਤੇ ਨਾਮ, ਪਤਾ, ਫੋਟੋ ਅਤੇ ਹੋਰ ਵੇਰਵਿਆਂ ਵਿਚ ਸੋਧ ਕਰਨ, ਵੋਟ ਪਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਦੀਨਾਨਗਰ, 10 ਸਤੰਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਚੋਣ ਸਾਖਰਤਾ ਸੈੱਲ ਵਲੋਂ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਵਿਚ ਨਵਾਂ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਬੂਥ ਲੈਵਲ ਅਫ਼ਸਰ ਸੁਮਿਤ ਮਹਾਜਨ ਤੇ ਅੰਕੁਸ਼ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਨਵਾਂ ਵੋਟਰ ਕਾਰਡ ਕਿਵੇਂ ਬਣਾਇਆ ਜਾਵੇ, ਆਨਲਾਈਨ/ਆਫਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਪੁਰਾਣੇ ਵੋਟਰ ਕਾਰਡਾਂ ’ਤੇ ਨਾਮ, ਪਤਾ, ਫੋਟੋ ਅਤੇ ਹੋਰ ਵੇਰਵਿਆਂ ਵਿਚ ਸੋਧ ਕਰਨ, ਵੋਟ ਪਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਚੋਣ ਸਾਖਰਤਾ ਸੈੱਲ ਦੇ ਕੋਆਰਡੀਨੇਟਰ ਡਾ: ਪਰਵੀਨ ਸੈਣੀ ਦੀ ਨਿਗਰਾਨੀ ਹੇਠ ਲਗਾਏ ਇਸ ਕੈਂਪ ਨੂੰ ਸੰਬੋਧਨ ਕਰਦੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਚੋਣ ਸਾਖਰਤਾ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਆਪਣੇ ਨਾਗਰਿਕ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋਣ ਅਤੇ ਦੇਸ਼ ਦੇ ਲੋਕਤੰਤਰੀ ਤਾਣੇ-ਬਾਣੇ ਵਿਚ ਸਕਾਰਾਤਮਿਕ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ’ਚ ਇੰਟਰ ਹਾਊਸ ਸਾਇੰਸ ਪ੍ਰਸ਼ਨੋਤਰੀ ਮੁਕਾਬਲੇ ਅਗਲੀ ਖ਼ਬਰ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ ਸ੍ਰੀ ਰਾਮ ਕਥਾਮ੍ਰਿਤ ਦਾ ਆਯੋਜਨ 22 ਤੋਂ
Ad Position 24