13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੇਟ ਖੇਤਰ ’ਚ ਪ੍ਰਤਾਪ ਸਿੰਘ ਬਾਜਵਾ ਨੇ ਕੀਤੀਆਂ ਅਹਿਮ ਮੀਟਿੰਗਾਂ

ਭੈਣੀ ਮੀਆਂ ਖਾਂ, 12 ਸਤੰਬਰ (ਜਸਬੀਰ ਸਿੰਘ ਬਾਜਵਾ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਉਚੇਚੇ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਬਲਾਕ ਪ੍ਰਧਾਨ ਠਾਕੁਰ ਕੁਲਵੰਤ ਸਿੰਘ ਭੈਣੀ ਖਾਦਰ ਵੀ ਖਾਸ ਤੌਰ ’ਤੇ ਮੌਜੂਦ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਭੈਣੀ ਮੀਆਂ ਖਾਂ, 12 ਸਤੰਬਰ (ਜਸਬੀਰ ਸਿੰਘ ਬਾਜਵਾ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਉਚੇਚੇ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਬਲਾਕ ਪ੍ਰਧਾਨ ਠਾਕੁਰ ਕੁਲਵੰਤ ਸਿੰਘ ਭੈਣੀ ਖਾਦਰ ਵੀ ਖਾਸ ਤੌਰ ’ਤੇ ਮੌਜੂਦ ਸਨ। ਬੇਟ ਖੇਤਰ ਦੇ ਵੱਖ-ਵੱਖ ਕੋਟ ਖ਼ਾਨ ਮੁਹੰਮਦ, ਧੱਕੜ, ਝੰਡਾ ਲੁਭਾਣਾ, ਜਾਗੋਵਾਲ ਬੇਟ, ਜਲਾਲਪੁਰ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ, ਮੌਜੂਦਾ ਤੇ ਸਾਬਕਾ ਸਰਪੰਚਾਂ ਨਾਲ ਲੰਮੀ ਵਿਚਾਰ-ਚਰਚਾ ਕਰਦਿਆਂ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਹੁਣ ਤੋਂ ਹੀ ਲਾਮਬੰਦ ਹੋਣ ਦਾ ਸੱਦਾ ਦਿੱਤਾ। ਮੌਜੂਦਾ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਕਿਹਾ ਅੱਜ ਪੰਜਾਬ ਵਿਚ ਨਾ ਵਪਾਰੀ ਸੁਰੱਖਿਅਤ ਹਨ ਤੇ ਨਾ ਹੀ ਆਮ ਜਨਤਾ। ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੋਈ ਠੋਸ ਕੰਮ ਨਹੀਂ ਕੀਤਾ। ਇਸ ਮੌਕੇ ਸਰਪੰਚ ਬਲਬੀਰ ਸਿੰਘ ਧੱਕੜ, ਸਾ. ਸਰਪੰਚ ਨਿਸ਼ਾਨ ਸਿੰਘ ਦਤਾਰਪੁਰ, ਸਾ. ਸਰਪੰਚ ਰੂਪ ਸਿੰਘ ਧੱਕੜ, ਐਸ. ਸੀ. ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਰਾਜਪੁਰਾ, ਸਰਪੰਚ ਸਤਨਾਮ ਸਿੰਘ ਸੋਨੀ ਫੇਰੋਚੇਚੀ, ਏ. ਪੀ. ਸਿੰਘ ਸੈਣੀ, ਸਾ. ਸਰਪੰਚ ਹਰਦੀਪ ਸਿੰਘ ਜੀਂਦੜ, ਕੈਪਟਨ ਸੁਖਵਿੰਦਰ ਸਿੰਘ ਚੋਚਨਾ, ਸਾ ਸਰਪੰਚ ਮੱਖਣ ਸਿੰਘ ਰਾਜਪੁਰਾ ਤੇ ਗੁਰਵਿੰਦਰ ਸਿੰਘ ਹੈਪੀ ਜੀਂਦੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਮੇ - ਲੰਮੇ ਬਿਜਲੀ ਕੱਟਾਂ ਨੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਖੋਲ੍ਹੀ ਪੋਲ - ਸਾਹਿਬ ਸਿੰਘ ਮੰਡ ਬਿਜਲੀ ਕੱਟਾਂ ਦਾ ਸੁਧਾ... ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ’ਚੋਂ ਅਕਾਲ ਸਹਾਇ ਜੀ.ਜੀ.ਜੀ.ਐਸ ਸਕੂਲ ਮਰਾੜਾ ਦੀ ਟੀਮ ਜੇਤੂ ਸ਼ਹੀਦ ਲਛਮਣ ਸਿੰਘ ਧਾ...
Ad Position 24