17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਰੇਸ਼ ਮਹਾਜਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ

ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਹਲਕਾ ਇੰਚਾਰਜ ਅਤੇ ਮੀਤ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਪੈਲੇਸ ਵਿਚ ਕੀਤੀ ਗਈ। ਇਸ ਮੌਕੇ ਮੀਟਿੰਗ ਨੇ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ।

Ad Position 21
No active advertisement
ਅਮਨਬੀਰ ਸਿੰਘ ਗੋਰਾਇਆ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੇ ਹਲਕਾ ਇੰਚਾਰਜ ਨਰੇਸ਼ ਮਹਾਜਨ। ਅਜੀਤ ਤਸਵੀਰ 17-09-2026
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਹਲਕਾ ਇੰਚਾਰਜ ਅਤੇ ਮੀਤ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਪੈਲੇਸ ਵਿਚ ਕੀਤੀ ਗਈ। ਇਸ ਮੌਕੇ ਮੀਟਿੰਗ ਨੇ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਪ੍ਰਮੁੱਖ ਯੂਥ ਸਮਾਜ ਸੇਵੀ ਅਮਨਬੀਰ ਸਿੰਘ ਗੋਰਾਇਆ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਾ ਰਿਹਾ, ਜਿਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੋਕ ਸੇਵਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਅਮਨਬੀਰ ਸਿੰਘ ਗੋਰਾਇਆ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ‘ਚ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਵਿਸ਼ਾਲ ਇਕੱਠ ਲਈ ਨਰੇਸ਼ ਮਹਾਜਨ ਦੀ ਸ਼ਾਲਾਘਾ ਕੀਤੀ। ਪਾਰਟੀ ਵਿਚ ਸ਼ਾਮਲ ਹੋਏ ਅਮਨਬੀਰ ਸਿੰਘ ਗੋਰਾਇਆ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਨੀਤੀ ਦਾ ਮੰਥਨ ਕਰਨ ਤੋਂ ਬਾਅਦ ਹੀ ਅਕਾਲੀ ਦਲ ਨੂੰ ਚੁਣਿਆਂ ਹੈ, ਜੋ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਦੇ ਨਾਲ ਖੜ੍ਹਦੀ ਆਈ ਹੈ। ਹਲਕਾ ਇੰਚਾਰਜ ਨਰੇਸ਼ ਮਹਾਜਨ ਅਤੇ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਟੈਲੀਫ਼ੋਨ ’ਤੇ ਸਲਾਹ ਕਰਨ ਮਗਰੋਂ ਗੁਰਾਇਆ ਨੂੰ ਅਕਾਲੀ ਦਲ ਦਾ ਸਿਟੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਮੌਕੇ ਸਹਿਜਪਾਲ ਸਿੰਘ ਗੋਰਾਇਆ ਹਲਕਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਗੁਰਜੀਤ ਸਿੰਘ ਬਿਜਲੀਵਾਲ, ਕਰਨੈਲ ਸਿੰਘ, ਸੁੱਚਾ ਸਿੰਘ, ਨਰਿੰਦਰ ਸਿੰਘ ਸੇਖਵਾਂ, ਕੁਲਵੰਤ ਸਿੰਘ, ਗੁਰਨਾਮ ਸਿੰਘ ਜੱਸਲ, ਸੁਰਜੀਤ ਸਿੰਘ ਤੁਗਲਵਾਲ, ਜਸਪਾਲ ਸਿੰਘ ਦੇਵਤਾ, ਰਣਬੀਰ ਕੌਰ ਦੇਵਤਾ, ਗਗਨ ਚੀਮਾ, ਕਰਨ ਸੋਹਲ, ਮਨਜੀਤ ਸਿੰਘ ਮਾਨ, ਰਾਜਪਾਲ ਅਗਰਵਾਲ, ਰਾਮਦਾਸ ਮਲਹੋਤਰਾ, ਰਾਜਤ ਮਹਾਜਨ, ਸਰਵਣ ਸਿੰਘ ਤਤਲਾ, ਸਵਰੂਪ ਸਿੰਘ ਬੁੱਟਰ, ਭੁਪਿੰਦਰ ਸਿੰਘ ਲਾਡੀ, ਸਤਪਾਲ ਐੱਮ.ਸੀ., ਸ਼ੰਮੀ ਪਹਲਵਾਨ ਸਿਟੀ ਸਰਕਲ ਪ੍ਰਧਾਨ, ਰਾਘਵ ਮਹਾਜਨ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ‘ਇੰਗਲਿਸ਼ ਪਲੈਨਟ ਅਗਲੀ ਖ਼ਬਰ ਸਾਂਝਾ ਮਸੀਹ ਸੰਮੇਲਨ ਦੀਆਂ ਤਿਆਰੀਆਂ, ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ
Ad Position 24