19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰਾਜ ਪੱਧਰੀ ਜੂਡੋ ਮੁਕਾਬਲੇ ’ਚ ਆਰਵ ਪਠਾਨੀਆ ਨੇ ਜਿੱਤਿਆ ਕਾਂਸੀ ਦਾ ਤਗਮਾ

ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਆਰਵ ਪਠਾਨੀਆ ਨੇ ਪੰਜਾਬ ਸਕੂਲ ਗੇਮਜ਼ 2026 ਤਹਿਤ ਪਠਾਨਕੋਟ ਵਿਖੇ 14 ਸਤੰਬਰ 2026 ਨੂੰ ਕਰਵਾਈ ਗਈ ਰਾਜ ਪੱਧਰੀ ਜੂਡੋ ਪ੍ਰਤੀਯੋਗਿਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50+ ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ । ਆਰਵ ਨੇ ਮੁਕਾਬਲੇ ਦੌਰਾਨ ਆਪਣੀ ਫੂਰਤੀ, ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਤੇ ਖੇਡ ਪ੍ਰਤਿਭਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ ।

Ad Position 21
No active advertisement
ਕਾਂਸੀ ਦਾ ਤਗਮਾ ਜਿੱਤਣ ਵਾਲਾ ਵਿਦਿਆਰਥੀ ਪ੍ਰਿੰਸੀਪਲ ਊਸ਼ਾ ਸ਼ਰਮਾ ਦੇ ਨਾਲ। ਤਸਵੀਰ: ਵਿਸ਼ਾਲ ਮੁੰਨਾ 19-09-2026
ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਆਰਵ ਪਠਾਨੀਆ ਨੇ ਪੰਜਾਬ ਸਕੂਲ ਗੇਮਜ਼ 2026 ਤਹਿਤ ਪਠਾਨਕੋਟ ਵਿਖੇ 14 ਸਤੰਬਰ 2026 ਨੂੰ ਕਰਵਾਈ ਗਈ ਰਾਜ ਪੱਧਰੀ ਜੂਡੋ ਪ੍ਰਤੀਯੋਗਿਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50+ ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ । ਆਰਵ ਨੇ ਮੁਕਾਬਲੇ ਦੌਰਾਨ ਆਪਣੀ ਫੂਰਤੀ, ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਤੇ ਖੇਡ ਪ੍ਰਤਿਭਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ । ਉਸ ਦੀ ਇਸ ਉਪਲੱਬਧੀ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਉਸ ਦੀ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਪ੍ਰਤੀਕ ਹੈ । ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਆਰਵ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਆਰਵ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਹੋਰ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ । ਆਰਵ ਦੀ ਇਹ ਜਿੱਤ ਸਕੂਲ ਦੇ ਖੇਡ ਖੇਤਰ ਵਿਚ ਉੱਚੇ ਮਿਆਰ ਸਥਾਪਿਤ ਕਰਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਭਾਜਪਾ ਆਗੂਆਂ ਦੀ ਪਹਿਲਕਦਮੀ ਅਗਲੀ ਖ਼ਬਰ ਪਿੰਡ ਚਾਵਾ ਵਿਖੇ ਅੱਜ ਸ੍ਰੀ ਰਾਧਾ ਅਸ਼ਟਮੀ ਧੂਮਧਾਮ ਨਾਲ ਮਨਾਈ ਜਾਵੇਗੀ
Ad Position 24