19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਭਾਜਪਾ ਆਗੂਆਂ ਦੀ ਪਹਿਲਕਦਮੀ

ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ )-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਦੇ ਭਾਜਪਾ ਆਗੂਆਂ ਵਲੋਂ ਵੱਖਰੇ ਢੰਗ ਨਾਲ ਜਨਮ ਦਿਨ ਮਨਾਉਂਦਿਆਂ ਸਮਾਜ ਸੇਵਾ ਲਈ ਪਹਿਲਕਦਮੀ ਕੀਤੀ ਗਈ । ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਿੰਕੀ ਮਹੰਤ ਤੇ ਹੋਰ ਭਾਜਪਾ ਆਗੂਆਂ ਵਲੋਂ ਮਾਨਵ ਕਰਮ ਮਿਸ਼ਨ ਗੁਰਦਾਸਪੁਰ ਨੂੰ ਈ-ਰਿਕਸ਼ਾ ਭੇਟ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 19-09-2026
ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ )-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਦੇ ਭਾਜਪਾ ਆਗੂਆਂ ਵਲੋਂ ਵੱਖਰੇ ਢੰਗ ਨਾਲ ਜਨਮ ਦਿਨ ਮਨਾਉਂਦਿਆਂ ਸਮਾਜ ਸੇਵਾ ਲਈ ਪਹਿਲਕਦਮੀ ਕੀਤੀ ਗਈ । ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਿੰਕੀ ਮਹੰਤ ਤੇ ਹੋਰ ਭਾਜਪਾ ਆਗੂਆਂ ਵਲੋਂ ਮਾਨਵ ਕਰਮ ਮਿਸ਼ਨ ਗੁਰਦਾਸਪੁਰ ਨੂੰ ਈ-ਰਿਕਸ਼ਾ ਭੇਟ ਕੀਤਾ ਗਿਆ । ਇਸ ਮੌਕੇ ਮਾਨਵ ਕਰਮ ਮਿਸ਼ਨ ਦੇ ਪ੍ਰਧਾਨ ਸੁਭਾਸ਼ ਚੰਦਰ ਭੰਡਾਰੀ ਤੇ ਸੰਸਥਾ ਦੇ ਮੈਂਬਰਾਂ ਦੀ ਹਾਜ਼ਰੀ ’ਚ ਈ-ਰਿਕਸ਼ਾ ਦੀਆਂ ਚਾਬੀਆਂ ਸੌਂਪੀਆਂ ਗਈਆਂ । ਰਿੰਕੀ ਮਹੰਤ ਨੇ ਦੱਸਿਆ ਕਿ ਮਾਨਵ ਕਰਮ ਮਿਸ਼ਨ ਵਲੋਂ ਕਾਫ਼ੀ ਸਮੇਂ ਤੋਂ ਡੀ-ਫ੍ਰੀਜ਼ਰ ਲਿਜਾਣ ਤੇ ਲਿਆਉਣ ਲਈ ਈ-ਰਿਕਸ਼ਾ ਦੀ ਮੰਗ ਕੀਤੀ ਜਾ ਰਹੀ ਸੀ । ਵਾਹਨ ਦੀ ਸਹੂਲਤ ਨਾ ਹੋਣ ਕਾਰਨ ਖ਼ਾਸ ਕਰਕੇ ਰਾਤ ਸਮੇਂ ਜ਼ਰੂਰਤਮੰਦ ਪਰਿਵਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਉਨ੍ਹਾਂ ਕਿਹਾ ਕਿ ਇਸ ਲੋੜ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਇਹ ਪਹਿਲਕਦਮੀ ਕੀਤੀ ਗਈ ਹੈ । ਰਿੰਕੀ ਮਹੰਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਦੇ ਕਾਰਜਾਂ ਵਿਚ ਸਾਨੂੰ ਸਾਰਿਆਂ ਨੂੰ ਹਮੇਸ਼ਾ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਮਾਨਵ ਕਰਮ ਮਿਸ਼ਨ ਦੇ ਪ੍ਰਧਾਨ ਸੁਭਾਸ਼ ਚੰਦਰ ਭੰਡਾਰੀ, ਸਤੀਸ਼ ਗੁਪਤਾ, ਯੁਗਲ ਕਿਸ਼ੋਰ, ਰਿਪਨ ਮਹਾਜਨ, ਵਰੁਣ ਮਰਵਾਹਾ, ਅਸ਼ੋਕ ਕੌਸ਼ਲ , ਰਵੀ ਕੁਮਾਰ, ਹਰਦੀਪ ਸਿੰਘ ਬੰਟੀ, ਨੰਦਾ, ਅਮਨਦੀਪ ਵਿੱਕੀ, ਦਿਨੇਸ਼ ਸ਼ਰਮਾ, ਭਾਜਪਾ ਨੇਤਾ ਬਿੰਦੀਆ ਅਤੇ ਪ੍ਰਵੀਨ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜਸਬੀਰ ਸਿੰਘ ਕਠਿਆਲੀ ਵਲੋਂ ਆੜ੍ਹਤੀਆਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਰਾਜ ਪੱਧਰੀ ਜੂਡੋ ਮੁਕਾਬਲੇ ’ਚ ਆਰਵ ਪਠਾਨੀਆ ਨੇ ਜਿੱਤਿਆ ਕਾਂਸੀ ਦਾ ਤਗਮਾ
Ad Position 24