ਪਿੰਡ ਚੌੜੇ ’ਚ ਇਕ ਵਿਅਕਤੀ ਨੂੰ ਲਾਵਾਰਸ ਕੁੱਤਿਆਂ ਕੀਤਾ ਗੰਭੀਰ ਜ਼ਖ਼ਮੀ
ਊਧਨਵਾਲ, 19 ਸਤੰਬਰ (ਪਰਗਟ ਸਿੰਘ)-ਪਿੰਡ ਚੌੜੇ ’ਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਵਿਅਕਤੀ ਕੇਵਲ ਪੁੱਤਰ ਬਲਦੇਵ ਸਿੰਘ, ਜੋ ਕਿ ਗੁਰਦੁਆਰਾ ਬਾਬਾ ਸੱਦੋਆਣਾ ਵਿਖੇ ਮੱਥਾ ਟੇਕਣ ਜਾ ਰਹੇ, ਨੂੰ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ। ਉਸ ਦੇ ਰੌਲਾ-ਰੱਪਾ ਪਾਉਣ ਕਰ ਕੇ ਪਿੰਡ ਵਾਸੀ ਇਕੱਠੇ ਹੋਏ ਅਤੇ ਕੇਵਲ ਸਿੰਘ ਨੂੰ ਜ਼ਖ਼ਮੀ ਹਾਲਾਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਊਧਨਵਾਲ, 19 ਸਤੰਬਰ (ਪਰਗਟ ਸਿੰਘ)-ਪਿੰਡ ਚੌੜੇ ’ਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਵਿਅਕਤੀ ਕੇਵਲ ਪੁੱਤਰ ਬਲਦੇਵ ਸਿੰਘ, ਜੋ ਕਿ ਗੁਰਦੁਆਰਾ ਬਾਬਾ ਸੱਦੋਆਣਾ ਵਿਖੇ ਮੱਥਾ ਟੇਕਣ ਜਾ ਰਹੇ, ਨੂੰ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ। ਉਸ ਦੇ ਰੌਲਾ-ਰੱਪਾ ਪਾਉਣ ਕਰ ਕੇ ਪਿੰਡ ਵਾਸੀ ਇਕੱਠੇ ਹੋਏ ਅਤੇ ਕੇਵਲ ਸਿੰਘ ਨੂੰ ਜ਼ਖ਼ਮੀ ਹਾਲਾਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ। ਡਾਕਟਰਾਂ ਉਸ ਦੇ ਹਾਲਾਤ ਵੇਖ ਕੇ ਪੀ.ਜੀ.ਆਈ. ਚੰਡੀਗੜ੍ਹ ਤਬਦੀਲ ਕਰ ਦਿੱਤਾ। ਉਥੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੈ ਅਤੇ ਜ਼ਿੰਦਗੀ ਮੌਤ ਲੜਾਈ ਲੜ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਉਥੋਂ ਵੀ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਹੈ, ਹੁਣ ਘਰ ਵਿਚ ਹੀ ਸੇਵਾ ਕਰ ਰਹੇ ਹਨ। ਸਮੁੱਚੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤਾਂ ਕਿ ਕੋਈ ਹੋਰ ਇਨ੍ਹਾਂ ਖੂੰਖਾਰ ਕੁੱਤਿਆਂ ਦਾ ਸ਼ਿਕਾਰ ਨਾ ਬਣ ਸਕੇ।