20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਿਸਾਨਾਂ ਨੇ ਯੂਨੀਵਰਸਿਟੀ ਵਲੋਂ ਵਿਕਸਿਤ ਨਵੀਆਂ ਖੇਤੀ ਤਕਨੀਕਾਂ, ਨਵੀਆਂ ਕਿਸਮਾਂ ਦਾ ਕੀਤਾ ਲਾਭ ਪ੍ਰਾਪਤ-ਡਿਪਟੀ ਡਾਇਰੈਕਟਰ

ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਜਿਲ੍ਹਾ ਪਠਾਨਕੋਟ ਦੇ 35 ਕਿਸਾਨਾਂ ਨੂੰ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਏ ਕਿਸਾਨ ਮੇਲੇ ਲਈ ਐਕਸਪੋਜਰ ਵਿਜਿਟ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਕਿਸਾਨਾਂ ਨੇ ਯੂਨੀਵਰਸਿਟੀ ਵਲੋਂ ਵਿਕਸਤ ਖੇਤੀ ਤਕਨੀਕਾਂ, ਫਸਲਾਂ ਦੀਆਂ ਨਵੀਆਂ ਕਿਸਮਾਂ ਤੇ ਵਿਗਿਆਨ ਸਿਫਾਰਸ਼ਾਂ ਦੀ ਜਾਣਕਾਰੀ ਹਾਸਲ ਕੀਤੀ।

Ad Position 21
No active advertisement
ਕਿਸਾਨ ਮੇਲੇ ਦਾ ਦੌਰਾ ਕਰਨ ਵਾਲੇ ਕਿਸਾਨ ਅਤੇ ਮਾਹਿਰ ਡਾਕਟਰਾਂ ਦੀ ਟੀਮ। ਤਸਵੀਰ: ਰਣਜੀਤ ਸਿੰਘ 20-09-2026
ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਜਿਲ੍ਹਾ ਪਠਾਨਕੋਟ ਦੇ 35 ਕਿਸਾਨਾਂ ਨੂੰ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਏ ਕਿਸਾਨ ਮੇਲੇ ਲਈ ਐਕਸਪੋਜਰ ਵਿਜਿਟ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਕਿਸਾਨਾਂ ਨੇ ਯੂਨੀਵਰਸਿਟੀ ਵਲੋਂ ਵਿਕਸਤ ਖੇਤੀ ਤਕਨੀਕਾਂ, ਫਸਲਾਂ ਦੀਆਂ ਨਵੀਆਂ ਕਿਸਮਾਂ ਤੇ ਵਿਗਿਆਨ ਸਿਫਾਰਸ਼ਾਂ ਦੀ ਜਾਣਕਾਰੀ ਹਾਸਲ ਕੀਤੀ। ਇਹ ਦੌਰਾ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਮੁਫਤਰ ਲਗਾਇਆ ਗਿਆ। ਇਸ ਸਬੰਧੀ ਡਾ: ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਹੋ ਜਿਹਾ ਦੌਰੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸਿੱਖਣ ਅਤੇ ਵਿਗਿਆਨੀਆਂ ਨਾਲ ਆਪਣੀਆਂ ਖੇਤੀ ਨਾਲ ਸਬਧਿਤ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਤੱਖ ਮੌਕੇ ਪ੍ਰਦਾਨ ਕਰਦੇ ਹਨ। ਮੇਲੇ ਦੌਰਾਨ ਕਿਸਾਨਾਂ ਨੇ ਨਵੀਆਂ ਕਿਸਮਾਂ, ਫਸੀ ਵਿਭਿੰਨਤਾ, ਕੁਦਰਤੀ ਸਰੋਤ ਪ੍ਰਬੰਧਨ, ਪੌਦ ਸੁਰੱਖਿਆ, ਬਾਗਬਾਨੀ, ਸਬਜੀ ਉਤਪਾਦਨ, ਪਸ਼ੂ ਪਾਲਨ, ਮਧੂ ਮੱਖੀ ਪਾਲਣ, ਖੇਤੀ ਮਸ਼ੀਨਰੀ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨਾਲ ਸਬੰਧਿਤ ਜਾਣਕਾਰੀ ਹਾਸਲ ਕੀਤੀ। ਡਾ: ਛੀਨਾ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਘੋਹ ਦਾ ਇਹ ਉਪਰਾਲਾ ਕਿਸਾਨਾਂ ਨੂੰ ਯੂਨੀਵਰਸਿਟੀ ਵਿਗਿਆਨੀਆਂ ਦੀ ਖੋਜ, ਮਾਹਿਰਾਂ ਦੀਆਂ ਨਵੀਆਂ ਤਕਨੀਕਾਂ ਨਾਲ ਸਿੱਧੇ ਤੌਰ ’ਤੇ ਜੋੜਦਾ ਹੈ। ਇਸ ਦੌਰੇ ਨੂੰ ਕਾਮਯਾਬ ਕਰਨ ਵਿਚ ਡਾ: ਵਿਨੇ ਪਠਾਨੀਆ ਨੇ ਵਿਸ਼ੇਸ਼ ਯੋਗਦਾਨ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਨੰਗਲ ਭੂਰ ਸਕੂਲ ਵਿਖੇ ਐਸ.ਆਈ.ਆਰ. ਸੰਬੰਧੀ ਸਵੀਪ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਪਠਾਨਕੋਟ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਜ਼ੋਰਦਾਰ ਸਵਾਗਤ
Ad Position 24