ਬਲੱਡ ਸੇਵਾ ਪਠਾਨਕੋਟ ਵਲੋਂ ਖੂਨਦਾਨ ਕੈਂਪ
ਪਠਾਨਕੋਟ, 19 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕਰਦਿਆਂ ਉਤਸ਼ਾਹ ਨਾਲ ਹਿੱਸਾ ਲਿਆ ।
ਪਠਾਨਕੋਟ, 19 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕਰਦਿਆਂ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਮਹਿਲਾ ਖੂਨਦਾਨੀਆਂ ਨੇ ਵੀ ਆਪਣਾ ਯੋਗਦਾਨ ਪਾਇਆ ਤੇ ਕੁੱਲ 37 ਯੂਨਿਟ ਖੂਨ ਇਕੱਤਰ ਕੀਤਾ ਗਿਆ । ਬਲੱਡ ਸੇਵਾ ਪਠਾਨਕੋਟ ਦੇ ਵਿੱਕੀ ਰੇਹਾਨ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਤੇ 50 ਕਿੱਲੋਗ੍ਰਾਮ ਤੋਂ ਵੱਧ ਭਾਰ ਵਾਲਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਬਲੱਡ ਸੇਵਾ ਪਰਿਵਾਰ ਨਾਲ ਜੁੜ ਕੇ ਇਸ ਪੁੰਨ ਦੇ ਕਾਰਜ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ । ਬਲੱਡ ਬੈਂਕ ਸਿਵਲ ਹਸਪਤਾਲ ਪਠਾਨਕੋਟ ਵਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਬਲੱਡ ਸੇਵਾ ਪਠਾਨਕੋਟ ਦੀ ਟੀਮ ਵਲੋਂ ਬਲੱਡ ਬੈਂਕ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿੱਕੀ ਰੇਹਾਨ, ਬਲਵਿੰਦਰ ਸਿੰਘ ਲਾਡੀ, ਮਨਕੀਰਤ ਸਿੰਘ, ਡਾ: ਮੋਹਿਤ ਅੰਗੂਰਾਲਾ, ਡਾ: ਆਰਤੀ ਮਹਾਜਨ, ਹਰਮਨਜੀਤ ਸਿੰਘ, ਸ਼ਿਵਮ ਪਠਾਨੀਆ, ਚੇਤਨ, ਮਾਨਿਆ, ਵੰਦਨਾ ਬਾਲਾ, ਰਿਧਿਮਾ ਸ਼ਰਮਾ, ਦਿਵਿਆ, ਸਨੇਹਾ, ਨਿਸ਼ਾ ਕੁਮਾਰੀ, ਅਨੁਜ, ਚੇਤਨ ਕੁਮਾਰ, ਸਿਮਰਨ ਸਿੰਘ, ਕਾਰਤਿਕ, ਭਾਰਗਵ, ਨਿਸ਼ਾਂਤ, ਅੰਕੁਰ, ਵਤਸਲ, ਉਦਯ ਆਦਿ ਹਾਜ਼ਰ ਸਨ ।