19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਫੌਜ ਤੇ ਐਨ.ਐਸ.ਐਸ. ਦੇ ਸਾਂਝੇ ਯਤਨਾਂ ਨਾਲ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਚ ਚਲਾਈ ਬੂਟੇ ਲਗਾਉਣ ਦੀ ਮੁਹਿੰਮ

ਪਠਾਨਕੋਟ, 19 ਸਤੰਬਰ (ਸੁਮਿਤ)-ਵਾਤਾਵਰਨ ਸੰਭਾਲ ਤੇ ਹਰੇ-ਭਰੇ ਕੈਂਪਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੈਸਟਰਨ ਕਮਾਂਡ 126 ਇਨਫੈਂਟਰੀ ਬਟਾਲੀਅਨ (ਟੀ. ਏ.)

Ad Position 21
No active advertisement
ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੁਮਿਤ)-ਵਾਤਾਵਰਨ ਸੰਭਾਲ ਤੇ ਹਰੇ-ਭਰੇ ਕੈਂਪਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੈਸਟਰਨ ਕਮਾਂਡ 126 ਇਨਫੈਂਟਰੀ ਬਟਾਲੀਅਨ (ਟੀ.ਏ.) ਜੇ.ਕੇ.ਐਫ. ਆਰ.ਆਈ.ਐਫ. ਵਲੋਂ ਐਨ.ਐਸ.ਐਸ. ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਸਹਿਯੋਗ ਨਾਲ ਕਾਲਜ ਕੈਂਪਸ ’ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ । ਇਸ ਮੌਕੇ ਕਮਾਂਡਿੰਗ ਅਫ਼ਸਰ ਅੰਕੁਸ਼ ਮਾਰਕਨ, ਐਸ.ਐਮ. ਦੀ ਅਗਵਾਈ ਹੇਠ ਮੇਜਰ ਮਿਨਥਾਂਗ, ਸੂਬੇਦਾਰ ਸੁਰਜੀਤ ਕੁਮਾਰ, ਹਵਲਦਾਰ ਸੰਨੀ ਕੁਮਾਰ ਤੇ ਹਵਲਦਾਰ ਲਾਲ ਸਿੰਘ ਨੇ ਕਾਲਜ ਕੈਂਪਸ ਵਿਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ । ਭਾਰਤੀ ਫੌਜ ਵਲੋਂ ਕਾਲਜ ਕੈਂਪਸ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਬੂਟੇ ਵੀ ਦਾਨ ਕੀਤੇ ਗਏ । ਪ੍ਰੋਗਰਾਮ ਦੌਰਾਨ ਫੌਜ ਦੇ ਜਵਾਨਾਂ ਤੇ ਐਨ.ਐਸ.ਐਸ. ਦੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ । ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਕਾਲਜ ਭਾਈਚਾਰੇ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ । ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਫੌਜ ਵਲੋਂ ਬੂਟੇ ਲਗਾਉਣ ਲਈ ਬੂਟੇ ਮੁਹੱਈਆ ਕਰਵਾਉਣਾ ਅਤੇ ਕਾਲਜ ਨਾਲ ਮਿਲ ਕੇ ਵਾਤਾਵਰਨ ਸੰਭਾਲ ਦੀ ਦਿਸ਼ਾ ’ਚ ਕੰਮ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ: ਮੋਹਿਤ ਅੰਗੂਰਾਲਾ ਤੇ ਡਾ: ਆਰਤੀ ਮਹਾਜਨ ਦੀ ਅਹਿਮ ਭੂਮਿਕਾ ਰਹੀ ।
Ad Position 22
No active advertisement
ਪਿਛਲੀ ਖ਼ਬਰ ਰਮਾ ਚੋਪੜਾ ਕਾਲਜ ਦੀ ਐਨ.ਐਸ.ਐਸ. ਇਕਾਈ ਵਲੋਂ ਇਕ ਰੋਜ਼ਾ ਸਫ਼ਾਈ ਮੁਹਿੰਮ ਅਗਲੀ ਖ਼ਬਰ ਬਲੱਡ ਸੇਵਾ ਪਠਾਨਕੋਟ ਵਲੋਂ ਖੂਨਦਾਨ ਕੈਂਪ
Ad Position 24