ਕੋਟਲੀ ਸੈਣੀਆਂ ਵਿਖੇ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ ਸਮਾਪਤ, ਬਾਬਾ ਕਰਮ ਸਿੰਘ ਕਲੱਬ ਜੇਤੂ
ਘੱਲੂਘਾਰਾ ਸਾਹਿਬ, 20 ਸਤੰਬਰ (ਪਰਮ ਮਿਨਹਾਸ)-ਬਲਾਕ ਕਾਹਨੂੰਵਾਨ ਦੇ ਪਿੰਡ ਕੋਟਲੀ ਸੈਣੀਆਂ ਨਵੀਂ ਆਬਾਦੀ ਅਤੇ ਪਿੰਡ ਕੋਟਲੀ ਸੈਣੀਆਂ ਦੀਆਂ ਪੰਚਾਇਤਾਂ ਅਤੇ ਮੇਲਾ ਕਮੇਟੀ ਦੇ ਸਾਂਝੇ ਯਤਨਾਂ ਨਾਲ ਧੰਨ-ਧੰਨ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ ਕਰਵਾਇਆ ਗਿਆ। ਸਰਪੰਚ ਬਲਜੀਤ ਸਿੰਘ ਕੋਟਲੀ ਸੈਣੀਆਂ ਨਵੀਂ ਆਬਾਦੀ ਅਤੇ ਸਮਿੰਦਰ ਸਿੰਘ ਸਰਪੰਚ ਕੋਟਲੀ ਸੈਣੀਆਂ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਜੀ ਦੀ ਯਾਦ ਵਿਚ ਕਰਵਾਏ ਮੇਲੇ ਦੌਰਾਨ ਲੜਕੀਆਂ ਦੀਆਂ ਟੀਮਾਂ ਵਿਚੋਂ ਮਾਝਾ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਅਤੇ ਲੜਕਿਆਂ ਦੇ ਫਾਇਨਲ ਮੁਕਾਬਲੇ ’ਚ ਬਾਬਾ ਕਰਮ ਸਿੰਘ ਕਬੱਡੀ ਕਲੱਬ ਜੇਤੂ ਰਿਹਾ, ਜਦਕਿ ਸੈਮੀਫਾਇਨਲ ਵਿਚ ਬਾਬਾ ਗਿਆਨ ਦਾਸ ਕਬੱਡੀ ਕਲੱਬ ਸੱਲੋਪੁਰ ਦੀ ਟੀਮ ਪਹੁੰਚੀ ਸੀ।
ਘੱਲੂਘਾਰਾ ਸਾਹਿਬ, 20 ਸਤੰਬਰ (ਪਰਮ ਮਿਨਹਾਸ)-ਬਲਾਕ ਕਾਹਨੂੰਵਾਨ ਦੇ ਪਿੰਡ ਕੋਟਲੀ ਸੈਣੀਆਂ ਨਵੀਂ ਆਬਾਦੀ ਅਤੇ ਪਿੰਡ ਕੋਟਲੀ ਸੈਣੀਆਂ ਦੀਆਂ ਪੰਚਾਇਤਾਂ ਅਤੇ ਮੇਲਾ ਕਮੇਟੀ ਦੇ ਸਾਂਝੇ ਯਤਨਾਂ ਨਾਲ ਧੰਨ-ਧੰਨ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ ਕਰਵਾਇਆ ਗਿਆ। ਸਰਪੰਚ ਬਲਜੀਤ ਸਿੰਘ ਕੋਟਲੀ ਸੈਣੀਆਂ ਨਵੀਂ ਆਬਾਦੀ ਅਤੇ ਸਮਿੰਦਰ ਸਿੰਘ ਸਰਪੰਚ ਕੋਟਲੀ ਸੈਣੀਆਂ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਜੀ ਦੀ ਯਾਦ ਵਿਚ ਕਰਵਾਏ ਮੇਲੇ ਦੌਰਾਨ ਲੜਕੀਆਂ ਦੀਆਂ ਟੀਮਾਂ ਵਿਚੋਂ ਮਾਝਾ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਅਤੇ ਲੜਕਿਆਂ ਦੇ ਫਾਇਨਲ ਮੁਕਾਬਲੇ ’ਚ ਬਾਬਾ ਕਰਮ ਸਿੰਘ ਕਬੱਡੀ ਕਲੱਬ ਜੇਤੂ ਰਿਹਾ, ਜਦਕਿ ਸੈਮੀਫਾਇਨਲ ਵਿਚ ਬਾਬਾ ਗਿਆਨ ਦਾਸ ਕਬੱਡੀ ਕਲੱਬ ਸੱਲੋਪੁਰ ਦੀ ਟੀਮ ਪਹੁੰਚੀ ਸੀ। ਮੇਲਾ ਕਮੇਟੀ ਵਲੋਂ ਉਦਘਾਟਨ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਕਮੇਟੀ ਮੈਂਬਰ ਚੰਚਲ ਸਿੰਘ, ਜਤਿੰਦਰ ਸਿੰਘ ਟਿੱਕਾ, ਜਰਮਨਜੀਤ ਸਿੰਘ ਸਾਬਾ, ਅਵਤਾਰ ਸਿੰਘ, ਪ੍ਰੇਮ ਸਿੰਘ, ਮੱਖਣ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ, ਸਵਰਨ ਸਿੰਘ ਸਾ. ਸਰਪੰਚ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਸ਼ਿੰਦੀ, ਮਹਿੰਗਾ ਸਿੰਘ, ਬੇਅੰਤ ਸਿੰਘ, ਭੋਲਾ ਸਿੰਘ, ਗੁਰਬਚਨ ਸਿੰਘ, ਬਖਸ਼ੀਸ਼ ਸਿੰਘ, ਬਹਾਦਰ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ, ਪਾਖਰ ਸਿੰਘ, ਸਲਵਿੰਦਰ ਸਿੰਘ, ਵੱਸਣ ਸਿੰਘ ਆਦਿ ਹਾਜ਼ਰ ਸਨ ।