ਵਿੱਦਿਆ ਦਾਨ ਚੈਰੀਟੇਬਲ ਟਰੱਸਟ ਨੇ ਧੰਦੋਈ ਸਕੂਲ ’ਚ 8 ਲੜਕੀਆਂ ਨੂੰ ਦਿੱਤਾ ਸਾਲਾਨਾ ਵਜ਼ੀਫਾ
ਮਾਪਿਆਂ ਨੇ ਘੁਮਾਣ ਭਰਾਵਾਂ ਦਾ ਧੰਨਵਾਦ ਕੀਤਾ
ਊਧਨਵਾਲ, 20 ਸਤੰਬਰ (ਪਰਗਟ ਸਿੰਘ)- ਘੁਮਾਣ ਦੀ ਧਰਤੀ ਤੋਂ ਅਮਰੀਕਾ ’ਚ ਹੋਟਲ ਇੰਡਸਟਰੀ ਦੇ ਸੁਪਰ ਕਿੰਗ ਵਜੋਂ ਜਾਣੇ ਜਾਂਦੇ ਅਮਰਬੀਰ ਸਿੰਘ ਯੂ. ਐਸ.
ਊਧਨਵਾਲ, 20 ਸਤੰਬਰ (ਪਰਗਟ ਸਿੰਘ)- ਘੁਮਾਣ ਦੀ ਧਰਤੀ ਤੋਂ ਅਮਰੀਕਾ ’ਚ ਹੋਟਲ ਇੰਡਸਟਰੀ ਦੇ ਸੁਪਰ ਕਿੰਗ ਵਜੋਂ ਜਾਣੇ ਜਾਂਦੇ ਅਮਰਬੀਰ ਸਿੰਘ ਯੂ.ਐਸ.ਏ. ਹਰਸਰਨ ਸਿੰਘ ਯੂ.ਐਸ.ਏ ਨੇ ਆਪਣੀ ਸਵਰਗਵਾਸੀ ਮਾਤਾ ਸਰਦਾਰਨੀ ਮਨਜੀਤ ਕੌਰ ਘੁਮਾਣ ਦੀ ਮਿੱਠੀ ਯਾਦ ’ਚ ਵਿਦਿਆ ਦਾਨ ਚੈਰੀਟੇਬਲ ਟਰੱਸਟ ਬਣਾ ਕੇ ਗਰੀਬ ਤੇ ਪੜਨ ਵਾਲੀਆਂ ਕੁੜੀਆਂ ਨੂੰ ਆਰਥਿਕ ਸਹਾਇਤਾ ਦੇ ਕੇ ਉਚੇਰੀ ਵਿਦਿਆ ਹਾਸਲ ਕਰਾਉਣ ਦਾ ਕਾਰਜ ਆਰੰਭ ਕੀਤਾ ਹੈ। ਟਰੱਸਟ ਨੇ ਧੰਦੋਈ ਸਕੂਲ ਦੀਆਂ 8 ਹੋਣਹਾਰ ਵਿਦਿਆਰਥਣਾਂ ਜੋ ਕਿ ਪੜ੍ਹਾਈ ਵਿਚ ਅੱਵਲ ਆਉਂਦੀਆਂ ਰਹੀਆਂ, ਨੂੰ ਆਪਣੇ ਟਰੱਸਟ ਰਾਹੀਂ ਉਚੇਰੀ ਵਿੱਦਿਆ ਹਾਸਿਲ ਕਰਵਾ ਰਹੇ ਹਨ। ਉਨ੍ਹਾਂ ਨੂੰ ਆਰਥਿਕ ਮਦਦ ਲਈ ਅੱਜ ਤੀਸਰੇ ਸਾਲ ਦੀ ਸਲਾਨਾ ਫੀਸ ਤਕਰੀਬਨ 7 ਲੱਖ ਦੇ ਚੈੱਕ ਵੰਡੇ ਗਏ। ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਤੇ ਸਮੂਹ ਸਟਾਫ ਵਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਸਮਾਗਮ ਵਿਚ ਫੀਸ ਪ੍ਰਾਪਤ ਕਰਨ ਵਾਲੀ ਬੱਚੀਆਂ ਤੇ ਉਨ੍ਹਾਂ ਦੇ ਮਾਪੇ ਵੀ ਉਚੇਚੇ ਤੌਰ ਪਹੁੰਚੇ ਤੇ ਘੁਮਾਣ ਭਰਾਵਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ। ਇਨ੍ਹਾਂ ਬੱਚਿਆਂ ਨੂੰ ਚੈੱਕ ਦੇਣ ਲਈ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਸੂਬਾ ਸਿੰਘ ਖਹਿਰਾ, ਭੁਪਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸੀ। ਇਨ੍ਹਾਂ ਬੱਚੀਆਂ ਨੇ ਘੁਮਾਣ ਭਰਾਵਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਨੇ ਅਮਰਬੀਰ ਸਿੰਘ ਯੂ.ਐਸ.ਏ . ਹਰਸ਼ਰਨ ਸਿੰਘ ਯੂ.ਐਸ.ਏ ਘੁਮਾਣ ਭਰਾਵਾਂ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਘੁਮਾਣ, ਯਾਦਵਿੰਦਰ ਸਿੰਘ, ਪ੍ਰੇਮਪਾਲ ਸਿੰਘ, ਇਕਬਾਲ ਸਿੰਘ, ਰੁਪਿੰਦਰ ਕੌਰ, ਭਾਵਨਾ, ਪਰਵਿੰਦਰ ਕੌਰ, ਗੁਰਸ਼ਰਨ ਕੌਰ, ਸ਼ਰਨਜੀਤ ਕੌਰ, ਨਿਰਮਲਜੀਤ ਕੌਰ, ਆਰਥਿਕ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਜਸ਼ਨਦੀਪ ਕੌਰ, ਗੁਰਲੀਨ ਕੌਰ, ਸਿਮਰਜੀਤ ਕੌਰ, ਲਵਜੋਤ ਕੌਰ, ਜਸ਼ਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਮੁਸਕਾਨ ਦੀਪ ਕੌਰ , ਮਨਪ੍ਰੀਤ ਕੌਰ ਆਦਿ ਹਾਜ਼ਰ ਸਨ ।