20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨਸ਼ਾ ਮੁਕਤ ਯਾਤਰਾ ਦਾ ਹਰਚੋਵਾਲ ਪਹੁੰਚਣ ’ਤੇ ਭਾਜਪਾ ਵਰਕਰਾਂ ਵਲੋਂ ਨਿੱਘਾ ਸਵਾਗਤ

ਹਰਚੋਵਾਲ, 20 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ “ਨਸ਼ਾ ਮੁਕਤ ਯਾਤਰਾ” ਦੇ ਹਰਚੋਵਾਲ ਪਹੁੰਚਣ ’ਤੇ ਭਾਜਪਾ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਨੇ “ਭਾਜਪਾ ਦਾ ਨਾਅਰਾ-ਨਸ਼ਾ ਮੁਕਾਉਣਾ ਸਾਰਾ” ਦਾ ਨਾਅਰਾ ਬੁਲੰਦ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ ਦਿੱਤਾ।

Ad Position 21
No active advertisement
ਅਜੀਤ ਡੈਸਕ 21-09-2026
ਹਰਚੋਵਾਲ, 20 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ “ਨਸ਼ਾ ਮੁਕਤ ਯਾਤਰਾ” ਦੇ ਹਰਚੋਵਾਲ ਪਹੁੰਚਣ ’ਤੇ ਭਾਜਪਾ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਨੇ “ਭਾਜਪਾ ਦਾ ਨਾਅਰਾ-ਨਸ਼ਾ ਮੁਕਾਉਣਾ ਸਾਰਾ” ਦਾ ਨਾਅਰਾ ਬੁਲੰਦ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਹਲਕਾ ਇੰਚਾਰਜ ਬਲਜਿੰਦਰ ਸਿੰਘ ਦਕੋਹਾ, ਲਾਜਵੰਤ ਸਿੰਘ ਲਾਟੀ, ਭੂਸ਼ਣ ਬਜਾਜ, ਸ਼ਕਤੀ ਸ਼ਰਮਾ, ਭਾਰਤ ਲੂਥਰਾ, ਜਤਿੰਦਰ ਕਲਿਆਣ, ਅਰੁਣ ਕੁਮਾਰ, ਹਰਜੀਤ ਸਿੰਘ, ਆਸ਼ੂ ਮੱਲਨ, ਆਸ਼ੂ ਹਾਂਡਾ, ਕੌਸ਼ਲ ਮਲੋਤਰਾ, ਗੁਰਿੰਦਰ ਸਿੰਘ, ਅਮਨ, ਹਰਪ੍ਰੀਤ ਬੇਦੀ, ਨਵਤੇਜ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਯੁਵਾ ਮੋਰਚਾ ਦੀ ਸਮੁੱਚੀ ਟੀਮ, ਬਟਾਲਾ ਜ਼ਿਲ੍ਹੇ ਦੇ ਮੋਰਚਾ ਪ੍ਰਧਾਨ ਅਰੁਣ ਕੁਮਾਰ, ਜਨਰਲ ਸਕੱਤਰ ਕਰਨ ਸਲੋਤਰਾ, ਦੀਪ ਮੰਡ, ਹਰਜੀਤ ਸਿੰਘ, ਅਮਰਜੀਤ ਸਿੰਘ ਘੱਗੂ, ਯੁਵਰਾਜ ਸਿੰਘ, ਵਿਸ਼ਾਲ, ਅਜੇ ਸ਼ਰਮਾ, ਮਾਧਵ ਜੋਸ਼ੀ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਪਹੁੰਚੇ ਭਾਜਪਾ ਕਾਰਕੁਨਾਂ ਨੇ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਆਗੂਆਂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਨਸ਼ਾ ਮੁਕਤ ਯਾਤਰਾ ਦੌਰਾਨ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਕਾਦੀਆਂ ਵਿਖੇ ਅੱਜ ਸ਼ਾਮ 4 ਵਜੇ ਪਹੁੰਚੇਗਾ- ਜਥੇਦਾਰ ਗੋਰਾ ਅਗਲੀ ਖ਼ਬਰ ਚੀਫ਼ ਖਾਲਸਾ ਦੀਵਾਨ ਵਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ
Ad Position 24