23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕੰਪਨੀ ਵਲੋਂ ਮੰਗਾਂ ਮੰਨਣ ’ਤੇ ਬਲਿੰਕਟ ਦੇ ਡਲਿਵਰੀ ਕਾਮਿਆਂ ਦੀ ਹੋਈ ਜਿੱਤ

ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿਲੋਂ ਅਤੇ ਬਲਿੰਕਟ ਕੰਪਨੀ ਡਲਿਵਰੀਮੈਨ ਯੂਨੀਅਨ ਦੇ ਪ੍ਰਧਾਨ ਨਿਤਿਨ ਦੇ ਯਤਨਾਂ ਸਦਕਾ ਬਲਿੰਕਟ ਕੰਪਨੀ ਵਲੋਂ ਕਾਮਿਆਂ ਦੀਆਂ ਮੰਗਾਂ ਮੰਨ ਲੈਣ ’ਤੇ ਬਲਿੰਕਟ ਕਾਮਿਆਂ ਦੀ ਜਿੱਤ ਹੋਈ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਬਲਿੰਕਟ ਕੰਪਨੀ ਵਲੋਂ ਡਿਲੀਵਰੀ ਬੋਇਜ਼ ਨੂੰ ਮਿਲਣ ਵਾਲੇ ਭੱਤੇ ਤੇ ਡਿਲੀਵਰੀ ਚਾਰਜਿਸ ਘਟਾਉਣ ਦੇ ਰੋਸ ਵਜੋਂ ਡਿਲਿਵਰੀ ਕਾਮਿਆਂ ਵਲੋਂ ਕੰਮ ਠੱਪ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਮੰਗਾਂ ਦਾ ਹੱਲ ਨਾ ਹੋਣ ’ਤੇ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਸੀ।

Ad Position 21
No active advertisement
ਅਜੀਤ ਡੈਸਕ 23-09-2026
ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿਲੋਂ ਅਤੇ ਬਲਿੰਕਟ ਕੰਪਨੀ ਡਲਿਵਰੀਮੈਨ ਯੂਨੀਅਨ ਦੇ ਪ੍ਰਧਾਨ ਨਿਤਿਨ ਦੇ ਯਤਨਾਂ ਸਦਕਾ ਬਲਿੰਕਟ ਕੰਪਨੀ ਵਲੋਂ ਕਾਮਿਆਂ ਦੀਆਂ ਮੰਗਾਂ ਮੰਨ ਲੈਣ ’ਤੇ ਬਲਿੰਕਟ ਕਾਮਿਆਂ ਦੀ ਜਿੱਤ ਹੋਈ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਬਲਿੰਕਟ ਕੰਪਨੀ ਵਲੋਂ ਡਿਲੀਵਰੀ ਬੋਇਜ਼ ਨੂੰ ਮਿਲਣ ਵਾਲੇ ਭੱਤੇ ਤੇ ਡਿਲੀਵਰੀ ਚਾਰਜਿਸ ਘਟਾਉਣ ਦੇ ਰੋਸ ਵਜੋਂ ਡਿਲਿਵਰੀ ਕਾਮਿਆਂ ਵਲੋਂ ਕੰਮ ਠੱਪ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਮੰਗਾਂ ਦਾ ਹੱਲ ਨਾ ਹੋਣ ’ਤੇ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਸੀ। ਰੋਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿਲੋਂ ਅਤੇ ਹੋਰ ਜਥੇਬੰਦੀਆਂ ਨੇ ਇਨ੍ਹਾਂ ਕਾਮਿਆਂ ਦੀ ਹਮਾਇਤ ਕੀਤੀ ਸੀ, ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਬਲਿੰਕਟ ਕੰਪਨੀ ਦੀ ਗੁੜਗਾਓ ਤੋਂ ਪਹੁੰਚੀ ਟੀਮ ਵਲੋਂ ਕਾਮਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ’ਤੇ ਡਲਿਵਰੀ ਕਾਮਿਆਂ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿਲੋਂ ਤੇ ਯੂਨੀਅਨ ਦੇ ਪ੍ਰਧਾਨ ਨਿਤਿਨ ਦਾ ਧੰਨਵਾਦ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੀ ਮਾਣਯੋਗ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਵੱਡੇ ਮਾਮਲੇ ’ ਚ 5 ਮੁਲਜ਼ਮ ਬਰੀ ਅਗਲੀ ਖ਼ਬਰ ਮੀਰੀ - ਪੀਰੀ ਖ਼ਾਲਸਾ ਮਾਰਚ ਦਾ ਗੁਰਦਾਸਪੁਰ ਪਹੁੰਚਣ ’ ਤੇ ਵੱਖ - ਵੱਖ ਥਾਈਂ ਸੰਗਤਾਂ ਵਲੋਂ ਭਰਵਾਂ ਸਵਾਗਤ
Ad Position 24