24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਾਧੋਪੁਰ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਿਆ ਰੈਸਟ ਹਾਊਸ ਬਣ ਰਿਹਾ ਖੰਡਰ * ਸਫ਼ਾਈ ਵਿਵਸਥਾ ਦਾ ਨਿਕਲਿਆ ਜਨਾਜ਼ਾ

ਮਾਧੋਪੁਰ, 23 ਸਤੰਬਰ (ਮਹਿਰਾ)-ਸਿੰਜਾਈ ਵਿਭਾਗ ਵਲੋਂ ਜਨਤਾ ਦੇ ਟੈਕਸ ਦੇ ਕਰੋੜਾਂ ਰੁਪਏ ਖ਼ਰਚ ਕਰਕੇ ਮਾਧੋਪੁਰ ਵਿਖੇ ਬਣਾਇਆ ਗਿਆ ਆਧੁਨਿਕ ਰੈਸਟ ਹਾਊਸ ਅੱਜ ਵਿਭਾਗੀ ਉਦਾਸੀਨਤਾ ਤੇ ਲਾਪ੍ਰਵਾਹੀ ਕਾਰਨ ਦਿਨੋਂ-ਦਿਨ ਖੰਡਰ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ । ਰੈਸਟ ਹਾਊਸ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਾ ਚੁੱਕੀ ਹੈ ਤੇ ਇਹ ਕਰੋੜਾਂ ਦੀ ਇਮਾਰਤ ਹੁਣ ਚਿੱਟਾ ਹਾਥੀ ਸਾਬਤ ਹੋ ਰਹੀ ਹੈ ।

Ad Position 21
No active advertisement
ਕਰੋੜਾਂ ਰੁਪਏ ਲਗਾ ਕੇ ਬਣਾਈ ਸਰਕਾਰੀ ਇਮਾਰਤ ਬਣੀ ‘ਚਿੱਟਾ ਹਾਥੀ’ ਮਾਧੋਪੁਰ ਵਿਖੇ ਸਿੰਜਾਈ ਵਿਭਾਗ ਦੇ ਰੈਸਟ ਹਾਊਸ ਦਾ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਲ ਹੋਇਆ ਮੰਦਾ। ਤਸਵੀਰ: ਮਹਿਰਾ 24-09-2026
ਮਾਧੋਪੁਰ, 23 ਸਤੰਬਰ (ਮਹਿਰਾ)-ਸਿੰਜਾਈ ਵਿਭਾਗ ਵਲੋਂ ਜਨਤਾ ਦੇ ਟੈਕਸ ਦੇ ਕਰੋੜਾਂ ਰੁਪਏ ਖ਼ਰਚ ਕਰਕੇ ਮਾਧੋਪੁਰ ਵਿਖੇ ਬਣਾਇਆ ਗਿਆ ਆਧੁਨਿਕ ਰੈਸਟ ਹਾਊਸ ਅੱਜ ਵਿਭਾਗੀ ਉਦਾਸੀਨਤਾ ਤੇ ਲਾਪ੍ਰਵਾਹੀ ਕਾਰਨ ਦਿਨੋਂ-ਦਿਨ ਖੰਡਰ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ । ਰੈਸਟ ਹਾਊਸ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਾ ਚੁੱਕੀ ਹੈ ਤੇ ਇਹ ਕਰੋੜਾਂ ਦੀ ਇਮਾਰਤ ਹੁਣ ਚਿੱਟਾ ਹਾਥੀ ਸਾਬਤ ਹੋ ਰਹੀ ਹੈ । ਤਸਵੀਰਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰੈਸਟ ਹਾਊਸ ਦੇ ਆਲੇ-ਦੁਆਲੇ ਤੇ ਇੰਟਰਲਾਕਿੰਗ ਟਾਈਲਾਂ ਦੇ ਵਿਚਕਾਰ ਕਈ-ਕਈ ਫੁੱਟ ਉੱਚਾ ਘਾਹ-ਫੂਸ ਤੇ ਸਰਕੰਡੇ ਉੱਗ ਚੁੱਕੇ ਹਨ । ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਖੂਬਸੂਰਤ ਇਮਾਰਤ ਹੁਣ ਜੰਗਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ । ਸਥਾਨਕ ਲੋਕਾਂ ਮੁਤਾਬਿਕ ਜੇਕਰ ਸਮਾਂ ਰਹਿੰਦੇ ਇਸ ਦੀ ਸਾਂਭ-ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਇਹ ਸਰਕਾਰੀ ਜਾਇਦਾਦ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ । ਇਸ ਸਬੰਧੀ ਜਦੋਂ ਸਥਾਨਕ ਨਿਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਬਣੀਆਂ ਬਣਾਈਆਂ ਸਰਕਾਰੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਨਹੀਂ ਹੈ । ਉਨ੍ਹਾਂ ਮੰਗ ਕੀਤੀ ਹੈ ਕਿ ਉੱਚ ਅਧਿਕਾਰੀ ਤੁਰੰਤ ਇਸ ਦਾ ਨੋਟਿਸ ਲੈਣ ਅਤੇ ਇੱਥੇ ਸਫ਼ਾਈ ਕਰਵਾ ਕੇ ਇਸ ਰੈਸਟ ਹਾਊਸ ਨੂੰ ਚਾਲੂ ਹਾਲਤ ਵਿਚ ਲਿਆਂਦਾ ਜਾਵੇ ਤਾਂ ਜੋ ਸਰਕਾਰੀ ਪੈਸੇ ਦੀ ਹੋ ਰਹੀ ਇਸ ਬਰਬਾਦੀ ਨੂੰ ਰੋਕਿਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ 2027 ਨੂੰ ਲੈ ਕੇ ਜੋਗਿੰਦਰ ਪਾਲ ਦੀ ਚੰਨੀ ਨਾਲ ਮੁਲਾਕਾਤ, ਕਾਂਗਰਸ ਦੀ ਏਕਤਾ ’ਤੇ ਜ਼ੋਰ * ਕਾਂਗਰਸ ਇਕਜੁੱਟ ਹੋ ਕੇ... ਅਗਲੀ ਖ਼ਬਰ ਮੰਤਰੀ ਕਟਾਰੂਚੱਕ ਵਲੋਂ ਸਰਕਾਰੀ ਸਕੂਲ ਬਮਿਆਲ ਵਿਖੇ 78 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਰਿਆਂ ਦਾ ਉਦਘਾਟਨ
Ad Position 24