24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਮਿਆਲ ਨੇੜੇ ਪਿੰਡ ਪਹਾੜੀਪੁਰ ’ਚ ਖੇਤਾਂ ’ਚੋਂ ਮਿਲਿਆ ਸ਼ੱਕੀ ਪੈਕਟ, ਹੈਰੋਇਨ ਬਰਾਮਦ

ਬਮਿਆਲ, 23 ਸਤੰਬਰ (ਰਾਕੇਸ਼ ਸ਼ਰਮਾ)-ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਪਹਾੜੀਪੁਰ ’ਚ ਬੁੱਧਵਾਰ ਸਵੇਰੇ ਕਰੀਬ 6 ਵਜੇ ਇਕ ਕਿਸਾਨ ਨੂੰ ਆਪਣੇ ਖੇਤਾਂ ’ਚੋਂ ਸ਼ੱਕੀ ਪੈਕਟ ਮਿਲਿਆ । ਪੈਕਟ ਮਿਲਣ ਤੋਂ ਬਾਅਦ ਕਿਸਾਨ ਨੇ ਤੁਰੰਤ ਇਸ ਦੀ ਸੂਚਨਾ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਦਿੱਤੀ ।

Ad Position 21
No active advertisement
ਅਜੀਤ ਡੈਸਕ 24-09-2026
ਬਮਿਆਲ, 23 ਸਤੰਬਰ (ਰਾਕੇਸ਼ ਸ਼ਰਮਾ)-ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਪਹਾੜੀਪੁਰ ’ਚ ਬੁੱਧਵਾਰ ਸਵੇਰੇ ਕਰੀਬ 6 ਵਜੇ ਇਕ ਕਿਸਾਨ ਨੂੰ ਆਪਣੇ ਖੇਤਾਂ ’ਚੋਂ ਸ਼ੱਕੀ ਪੈਕਟ ਮਿਲਿਆ । ਪੈਕਟ ਮਿਲਣ ਤੋਂ ਬਾਅਦ ਕਿਸਾਨ ਨੇ ਤੁਰੰਤ ਇਸ ਦੀ ਸੂਚਨਾ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਦਿੱਤੀ । ਪੈਕਟ ਮਿਲਣ ਵਾਲੇ ਕਿਸਾਨ ਦੀ ਪਹਿਚਾਣ ਅਜੀਤ ਰਾਮ ਪੁੱਤਰ ਬੂਆ ਦੱਤਾ ਵਾਸੀ ਪਹਾੜੀਪੁਰ ਵਜੋਂ ਦੱਸੀ ਗਈ ਹੈ । ਅਜੀਤ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਖੇਤ ਵਿਚ ਖਾਦ ਪਾਉਣ ਦੌਰਾਨ ਇਹ ਪੈਕਟ ਮਿਲਿਆ ਤਾਂ ਉਸ ਵਲੋਂ ਤੁਰੰਤ ਮਾਮਲੇ ਦੀ ਸੂਚਨਾ ਬੀ.ਐਸ.ਐਫ. ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ ’ਤੇ ਪਹੁੰਚੀ । ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਲੋਂ ਸ਼ੱਕੀ ਪੈਕਟ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਇਸ ਵਿਚੋਂ ਕਰੀਬ 500 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ । ਜਿਸ ਸਥਾਨ ਤੋਂ ਇਹ ਪੈਕਟ ਮਿਲਿਆ, ਉਹ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਦੱਸਿਆ ਜਾ ਰਿਹਾ ਹੈ । ਮੁੱਢਲੀ ਜਾਂਚ ਵਿਚ ਪੈਕਟ ਨੂੰ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਸੁੱਟੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਪੰਜਾਬ ਪੁਲਿਸ ਵਲੋਂ ਪੈਕਟ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਸੁਰੱਖਿਆ ਏਜੰਸੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ 1 ਕਿੱਲੋ ਹੈਰੋਇਨ, 50 ਹਜ਼ਾਰ ਡਰੱਗ ਮਨੀ ਤੇ 2 ਪਿਸਤੋਲਾਂ ਸਮੇਤ ਇਕ ਗ੍ਰਿਫ਼ਤਾਰ ਇਕ ਹੋਰ ਮਾਮਲੇ... ਅਗਲੀ ਖ਼ਬਰ ਹੈਰੋਇਨ ਸਮੇਤ ਕਾਬੂ
Ad Position 24