ਸੰਕਲਪ ਸੇਵਾ ਸੰਸਥਾ ਵਲੋਂ ਲੋੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਵੰਡਿਆ
ਪਠਾਨਕੋਟ, 23 ਸਤੰਬਰ (ਸੁਮਿਤ)-ਸੰਕਲਪ ਸੇਵਾ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਲਈ ਮਹੀਨਾਵਾਰ ਰਾਸ਼ਨ ਵੰਡਣ ਦਾ ਪ੍ਰੋਜੈਕਟ ਆਯੋਜਿਤ ਕੀਤਾ ਗਿਆ । ਸੰਸਥਾ ਵਲੋਂ ਸਮੇਂ-ਸਮੇਂ ’ਤੇ ਸਮਾਜ ਸੇਵਾ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਲੋੜਵੰਦ ਲੋਕਾਂ ਤੱਕ ਜ਼ਰੂਰੀ ਸਹਾਇਤਾ ਪਹੁੰਚਾਉਣਾ ਹੈ ।
ਪਠਾਨਕੋਟ, 23 ਸਤੰਬਰ (ਸੁਮਿਤ)-ਸੰਕਲਪ ਸੇਵਾ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਲਈ ਮਹੀਨਾਵਾਰ ਰਾਸ਼ਨ ਵੰਡਣ ਦਾ ਪ੍ਰੋਜੈਕਟ ਆਯੋਜਿਤ ਕੀਤਾ ਗਿਆ । ਸੰਸਥਾ ਵਲੋਂ ਸਮੇਂ-ਸਮੇਂ ’ਤੇ ਸਮਾਜ ਸੇਵਾ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਲੋੜਵੰਦ ਲੋਕਾਂ ਤੱਕ ਜ਼ਰੂਰੀ ਸਹਾਇਤਾ ਪਹੁੰਚਾਉਣਾ ਹੈ । ਸੰਸਥਾ ਦਾ ਮੁੱਖ ਉਦੇਸ਼ ਸਮਾਜ ਸੇਵਾ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨਾ ਹੈ । ਇਸੇ ਕੜੀ ਤਹਿਤ ਲੋੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਮੁਹੱਈਆ ਕਰਵਾਇਆ ਗਿਆ । ਇਸ ਮੌਕੇ ਜਰਨਲ ਸਕੱਤਰ ਭਾਵਨਾ ਪੁਰੀ, ਖਜ਼ਾਨਚੀ ਗੀਤਿਕਾ ਪੁਰੀ, ਪ੍ਰੋਜੈਕਟ ਪਰਸਨ ਸ਼ਾਲਿਨੀ ਗੁਪਤਾ ਤੇ ਗੀਤਾ ਅਰੋੜਾ ਸਮੇਤ ਪਾਇਲ, ਭਾਵਨਾ ਵਰਮਾ, ਮਨਦੀਪ ਕੌਰ, ਗਗਨਦੀਪ ਆਦਿ ਹਾਜ਼ਰ ਸਨ । ਇਸ ਮੌਕੇ ਸਮਾਜ ਸੇਵਿਕਾ ਮੀਨਾਕਸ਼ੀ ਮਹਾਜਨ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਰਾਸ਼ਨ ਵੰਡ ਵਿਚ ਆਪਣਾ ਯੋਗਦਾਨ ਪਾਉਂਦਿਆਂ ਸੰਸਥਾ ਦੇ ਸਮਾਜ ਸੇਵੀ ਕਾਰਜਾਂ ਵਿਚ ਸਹਿਯੋਗ ਦਿੱਤਾ । ਸੰਸਥਾ ਦੇ ਅਹੁਦੇਦਾਰਾਂ ਨੇ ਸਮਾਜ ਸੇਵਾ ਦੇ ਕਾਰਜਾਂ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।