23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਾਹਿਤ ਸੰਵਾਦ ਸੰਸਥਾ ਪਠਾਨਕੋਟ ਵਲੋਂ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੀ 118ਵੀਂ ਜੈਅੰਤੀ ਮਨਾਈ

ਪਠਾਨਕੋਟ, 23 ਸਤੰਬਰ (ਸੰਧੂ)-ਸਾਹਿਤ ਸੰਵਾਦ ਸੰਸਥਾ ਪਠਾਨਕੋਟ ਵਲੋਂ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਦੀ 118ਵੀਂ ਜਯੰਤੀ ਮੌਕੇ ਆਦਰਸ਼ ਭਾਰਤੀ ਵਿਦਿਆਲਿਆ ਵਿਖੇ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਡਾ: ਮਨੂ ਸ਼ਰਮਾ ਨੇ ਕੀਤੀ, ਜਦਕਿ ਪ੍ਰਿੰਸੀਪਲ ਵਿਜੇ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 24-09-2026
ਪਠਾਨਕੋਟ, 23 ਸਤੰਬਰ (ਸੰਧੂ)-ਸਾਹਿਤ ਸੰਵਾਦ ਸੰਸਥਾ ਪਠਾਨਕੋਟ ਵਲੋਂ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਦੀ 118ਵੀਂ ਜਯੰਤੀ ਮੌਕੇ ਆਦਰਸ਼ ਭਾਰਤੀ ਵਿਦਿਆਲਿਆ ਵਿਖੇ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਡਾ: ਮਨੂ ਸ਼ਰਮਾ ਨੇ ਕੀਤੀ, ਜਦਕਿ ਪ੍ਰਿੰਸੀਪਲ ਵਿਜੇ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਵਿਦਿਆਰਥੀਆਂ ਨੇ ਦਿਨਕਰ ਜੀ ਦੇ ਜੀਵਨ ਅਤੇ ਸਾਹਿਤਕ ਰਚਨਾਵਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੀਆਂ ਕਵਿਤਾਵਾਂ ਪੇਸ਼ ਕੀਤੀਆਂ । ਡਾ: ਮਨੂ ਸ਼ਰਮਾ ਨੇ ਕਿਹਾ ਕਿ ਦਿਨਕਰ ਦੀ ਲੇਖਣੀ ’ਚ ਦੇਸ਼ ਭਗਤੀ, ਵੀਰਤਾ ਤੇ ਸੰਵੇਦਨਾ ਦਾ ਅਦਭੁੱਤ ਸੁਮੇਲ ਸੀ । ਪ੍ਰਿੰਸੀਪਲ ਵਿਜੇ ਸ਼ਰਮਾ ਨੇ ਸਾਹਿਤ ਸੰਵਾਦ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਮਹਾਨ ਸਾਹਿਤਕਾਰਾਂ ਨਾਲ ਜੋੜਦੇ ਹਨ । ਇਸ ਮੌਕੇ ਸੰਗੀਤਾ ਵਾਸਨ, ਕਾਮਿਨੀ, ਲਵਿਸ਼, ਗੁੰਜਨ, ਸੰਜਮ, ਸੁਮੇਧਾ, ਚਾਂਦਨੀ, ਕਸ਼ਿਸ਼ ਅਤੇ ਪ੍ਰਦੀਪ ਸਮੇਤ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਬੱਸ ਅੱਡੇ ਦੀ ਪਾਰਕਿੰਗ ’ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ
Ad Position 24