ਹਿੰਦੂ ਸਿੱਖ ਏਕਤਾ ਕਲੱਬ ਵਲੋਂ ਪੂੜੀ-ਕੜਾਹ ਪ੍ਰਸ਼ਾਦ ਵੰਡਿਆ
ਪਠਾਨਕੋਟ, 23 ਸਤੰਬਰ (ਸੁਮਿਤ)-ਹਿੰਦੂ ਸਿੱਖ ਏਕਤਾ ਕਲੱਬ ਵਲੋਂ ਲਾਈਫ ਟਾਈਮ ਚੇਅਰਮੈਨ ਐਸ. ਕੇ.
ਪਠਾਨਕੋਟ, 23 ਸਤੰਬਰ (ਸੁਮਿਤ)-ਹਿੰਦੂ ਸਿੱਖ ਏਕਤਾ ਕਲੱਬ ਵਲੋਂ ਲਾਈਫ ਟਾਈਮ ਚੇਅਰਮੈਨ ਐਸ.ਕੇ. ਪੁੰਜ ਅਤੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਅਗਵਾਈ ਹੇਠ ਕਰਵਾਏ ਗਏ 36ਵੇਂ ਮਾਂ ਭਗਵਤੀ ਜਾਗਰਨ ਅਤੇ ਮੇਲੇ ਤੋਂ ਬਾਅਦ ਗਾੜੀ ਅਹਾਤਾ ਚੌਕ ਵਿਖੇ ਪੂੜੀ-ਕੜਾਹ ਪ੍ਰਸ਼ਾਦ ਵੰਡਿਆ ਗਿਆ । ਇਸ ਤੋਂ ਪਹਿਲਾਂ ਕੰਜਕ ਪੂਜਨ ਕੀਤਾ ਗਿਆ, ਉਪਰੰਤ ਸੰਗਤ ਨੂੰ ਪੂੜੀ-ਕੜਾਹ ਪ੍ਰਸ਼ਾਦ ਵੰਡਿਆ ਗਿਆ । ਧਾਰਮਿਕ ਸਮਾਗਮ ਵਿਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਿੰਨੀ ਯੂਥ ਕਲੱਬ ਦੇ ਪ੍ਰਧਾਨ ਨਾਨਕ ਚੰਦ ਮਹਿਰਾ, ਚੇਅਰਮੈਨ ਅਨਮੋਲ ਚੱਢਾ, ਪਵਨ ਕੁਮਾਰ ਸਮੇਤ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੀਰ ਸ਼ਾਰਦਾ ਅਤੇ ਜ਼ਿਲ੍ਹਾ ਵਪਾਰ ਮੰਡਲ ਦੀ ਟੀਮ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਜਨਰਲ ਸਕੱਤਰ ਵਿਜੇ ਚੋਪੜਾ, ਚੀਫ ਕੈਸ਼ੀਅਰ ਅਸ਼ਵਨੀ ਆਸ਼ੂ, ਪ੍ਰੋਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ, ਸੀਨੀਅਰ ਵਾਈਸ ਪ੍ਰਧਾਨ ਰਾਜੀਵ ਮਹਾਜਨ, ਸੁਭਾਸ਼ ਚੰਦਰ ਭਾਸ਼ਾ, ਕੰਵਲਪ੍ਰੀਤ ਸਿੰਘ, ਅਕਸੇ ਅਗਰਵਾਲ, ਸਾਹਿਲ ਆਦਿ ਹਾਜ਼ਰ ਸਨ ।