25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁਰਦਾਸਪੁਰ ਪੁਲਿਸ ਲਾਈਨ ’ਤੇ ਬਣ ਰਹੀ ਆਧੁਨਿਕ ਬਿਲਡਿੰਗ ਦਾ ਮਲਬਾ ਸੜਕ ’ਤੇ ਇਕੱਠਾ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ

ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀ ਪੁਲਿਸ ਲਾਇਨ ਸੜਕ ’ਤੇ ਆਧੁਨਿਕ ਕਿਸਮ ਦੀ ਨਿੱਜੀ ਇਮਾਰਤ ਬਣ ਰਹੀ ਹੈ, ਜਿਸ ਦਾ ਮਲਬਾ ਸੜਕ ’ਤੇ ਇਕੱਠਾ ਹੋਣ ਕਰਕੇ ਰਾਹਗੀਰਾਂ ਨੂੰ ਲੰਘਣ ਵੇਲੇ ਪ੍ਰੇਸ਼ਾਨੀ ਹੋਣ ਦੇ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਵੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ।

Ad Position 21
No active advertisement
ਅਜੀਤ ਡੈਸਕ 25-09-2026
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀ ਪੁਲਿਸ ਲਾਇਨ ਸੜਕ ’ਤੇ ਆਧੁਨਿਕ ਕਿਸਮ ਦੀ ਨਿੱਜੀ ਇਮਾਰਤ ਬਣ ਰਹੀ ਹੈ, ਜਿਸ ਦਾ ਮਲਬਾ ਸੜਕ ’ਤੇ ਇਕੱਠਾ ਹੋਣ ਕਰਕੇ ਰਾਹਗੀਰਾਂ ਨੂੰ ਲੰਘਣ ਵੇਲੇ ਪ੍ਰੇਸ਼ਾਨੀ ਹੋਣ ਦੇ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਵੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ । ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਬਣ ਰਹੀ ਇਸ ਬਿਲਡਿੰਗ ਦਾ ਬਹੁਤ ਸਾਰਾ ਮਲਬਾ ਸੜਕ ’ਤੇ ਪਿਆ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣੀ ਬੈਠਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਸ ਵੇਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਆਈ, ਜਦੋਂ ਸੜਕ ’ਤੇ ਜੇ.ਸੀ.ਬੀ ਮਸ਼ੀਨ ਲਗਾ ਕੇ ਅਚਾਨਕ ਮਲਬਾ ਚੁੱਕਣਾ ਸ਼ੁਰੂ ਕੀਤਾ ਗਿਆ ਤੇ ਸਾਰੀ ਸੜਕ ਬੰਦ ਕਰ ਦਿੱਤੀ। ਇਸ ਨਾਲ ਅੱਧੇ ਘੰਟੇ ਤੱਕ ਟ੍ਰੈਫਿਕ ਬੁਰੀ ਤਰ੍ਹਾਂ ਜਾਮ ਰਹੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੇ ਸੜਕਾਂ ’ਤੇ ਬੱਜਰੀ, ਮਿੱਟੀ ਤੇ ਹੋਰ ਸਮਾਨ ਪਿਆ ਹੈ, ਇਸ ਨੂੰ ਚੁਕਵਾਉਣ ਵਾਸਤੇ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਸ਼ਹਿਰ ਅੰਦਰ ਆਵਾਜਾਈ ’ਚ ਕੋਈ ਵੀ ਔਕੜ ਨਾ ਆ ਸਕੇ ।
Ad Position 22
No active advertisement
ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਹੋ ਰਹੀ ਧੜੱਲੇ ਨਾਲ ਵਰਤੋਂ ਅਗਲੀ ਖ਼ਬਰ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਗ੍ਰੈਂਡ ਪੇਰੈਂਟਸ ਡੇ ਮਨਾਇਆ
Ad Position 24