25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-2026 ਜਿਮਨਾਸਟਿਕ ਦੇ ਟਰਾਇਲ 3 ਅਕਤੂਬਰ ਤੇ ਰਗਬੀ ਦੇ ਟਰਾਇਲ 4 ਅਕਤੂਬਰ ਨੂੰ ਹੋਣਗੇ

ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਂਟ 27 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਅੰਡਰ-21-30, ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉਮਰ ਵਰਗ ਵਿਚ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 25-09-2026
ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਂਟ 27 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਅੰਡਰ-21-30, ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉਮਰ ਵਰਗ ਵਿਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਮਨਾਸਟਿਕ, ਰਗਬੀ, ਕਰਾਟੇ, ਵੁਸੂ, ਰੋਇੰਗ, ਕੈਕਿੰਗ ਕਨੋਇੰਗ, ਸਾਇਕਲਿੰਗ, ਘੋੜਸਵਾਰੀ, ਤਾਇਕਵਾਡੋ, ਬੇਸਬਾਲ ਖੇਡਾਂ ਵਿਚ ਖਿਡਾਰੀਆਂ/ਟੀਮਾਂ ਦੀ ਚੋਣ ਸਟੇਟ ਪੱਧਰ ਲਈ ਟਰਾਇਲਾ ਦੇ ਅਧਾਰ ’ਤੇ ਕੀਤੀ ਜਾਵੇਗੀ।ਜਿਸ ਵਿਚ ਜਿਮਨਾਸਟਿਕ ਦੇ ਟਰਾਇਲ 3 ਅਕਤੂਬਰ ਨੂੰ (ਲੜਕੇ/ਲੜਕੀਆਂ) ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਸਵੇਰੇ 9 ਵਜੇ ਕਰਵਾਏ ਕਰਵਾਏ ਜਾਣਗੇ। ਇਸ ਸਬੰਧੀ ਕੋਮਲ ਵਰਮਾ (ਜਿਮਨਾਸਟਿਕ ਕੋਚ) 8558013227 ਨਾਲ ਸਪੰਰਕ ਕਰ ਲਿਆ ਜਾਵੇ, ਰਗਬੀ (ਲੜਕੇ/ਲੜਕੀਆਂ) ਦੇ ਟਰਾਇਲ 4 ਅਕਤੂਬਰ ਨੂੰ ਸਵੇਰੇ 9 ਵਜੇ ਫੁੱਟਬਾਲ ਗਰਾਊਂਡ ਆਈ.ਟੀ.ਆਈ ਬਟਾਲਾ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਰਾਜੀਵ (7307078607) ਨਾਲ ਸਪੰਰਕ ਕਰ ਲਿਆ ਜਾਵੇ। ਜਦੋਂ ਕਿ ਕਰਾਟੇ (ਲੜਕੇ/ਲੜਕੀਆਂ) ਦੇ ਟਰਾਇਲ 1 ਅਕਤੂਬਰ ਨੂੰ ਸਵੇਰੇ 8 ਵਜੇ ਡੀ.ਏ ਵੀ. ਸੀਨੀਅਰ ਸੈਕੰਡਰੀ ਸਕੂਲ ਚੰਦਨ ਨਗਰ ਬਟਾਲਾ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਐਸ.ਬੀ ਤਿਵਾਰੀ ਨਾਲ 9780009324 ਸਪੰਰਕ ਕਰ ਲਿਆ ਜਾਵੇ, ਵੁਸੂ ( ਲੜਕੇ/ਲੜਕੀਆਂ) ਦੇ ਟਰਾਇਲ 26-9-2026 ਤੋਂ 27-9-2026 ਨੂੰ ਸਵੇਰੇ 8 ਵਜੇ ਸਿੱਧੂ ਜਿੰਮ ਮਾਰਸ਼ਲ ਆਰਟਸ ਅਕੈਡਮੀ ਅੱਡਾ ਸ਼ਾਹ ਬਾਦ ਕਾਦੀਆਂ ਰੋਡ ਬਟਾਲਾ ਵਿਖੇ ਕਰਵਾਏ ਜਾਣਗੇ, ਇਸ ਸਬੰਧੀ ਜਾਣਕਾਰੀ ਲਈ ਗੁਰਪ੍ਰੀਤ ਸਿੰਘ 9814009379 ਨਾਲ ਸਪੰਰਕ ਕਰ ਲਿਆ ਜਾਵੇ। ਇਨਾਂ ਗੇਮਾ ਤੋਂ ਇਲਾਵਾ ਗਮ ਰੋਇੰਗ, ਕੈਕਿੰਗ ਕੰਨੋਇੰਗ, ਸਾਇਕਲਿੰਗ, ਘੋੜ ਸਵਾਰੀ, ਤਾਇਕਵਾਡੋ, ਬੇਸਬਾਲ ਵਿਚ ਜਿਸ ਖਿਡਾਰੀ ਨੇ ਭਾਗ ਲੈਣਾ ਹੈ, ਖਿਡਾਰੀ ਦੁਆਰਾ ਆਪਣਾ ਐਂਟਰੀ ਪ੍ਰੋਫਾਰਮਾ ਭਰਕੇ ਮਿਤੀ 29 ਸਤੰਬਰ ਤੱਕ ਜਿਲ੍ਹਾ ਖੇਡ ਦਫਤਰ ਗੁਰਦਾਸਪੁਰ ਵਿਖੇ ਜਮਾ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ 28 ਸਤੰਬਰ ਨੂੰ ਲੁਧਿਆਣਾ ਦੇ ਪੀ.ਏ.ਯੂ. ਗਰਾਊਂਡ ਵਿਚ ਨੌਜਵਾਨ ਇਕੱਠੇ ਹੋਣਗੇ ਅਗਲੀ ਖ਼ਬਰ ‘ ਨਮਾਮਿ ਭਾਰਤਮ’ ਦੇ ਅਧੀਨ ਅੱਜ ਗੂੰਜੇਗਾ ਵੰਦੇ ਮਾਤਰਮ, ਤਿਆਰੀਆਂ ਮੁਕੰਮਲ- ਪ੍ਰਿੰਸੀਪਲ ਸੁਰਿੰਦਰ ਸਿੰਘ
Ad Position 24