24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੰਕਲਪ ਸੇਵਾ ਸੰਸਥਾ ਨੇ ਮਨਾਇਆ ਨੇਤਰਹੀਣ ਗਗਨ ਦਾ ਜਨਮ ਦਿਨ

ਪਠਾਨਕੋਟ, 24 ਸਤੰਬਰ (ਸੁਮਿਤ)-ਸੰਕਲਪ ਸੇਵਾ ਸੰਸਥਾ ਵਲੋਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਗਗਨ ਦਾ ਜਨਮ ਦਿਨ ਪਿਆਰ ਤੇ ਸਾਦਗੀ ਨਾਲ ਮਨਾਇਆ ਗਿਆ । ਇਸ ਮੌਕੇ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ, ਪ੍ਰਧਾਨ ਚਿਤਰਾ ਪੁਰੀ ਸਮੇਤ ਹੋਰ ਮੈਂਬਰਾਂ ਨੇ ਗਗਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

Ad Position 21
No active advertisement
ਅਜੀਤ ਡੈਸਕ 25-09-2026
ਪਠਾਨਕੋਟ, 24 ਸਤੰਬਰ (ਸੁਮਿਤ)-ਸੰਕਲਪ ਸੇਵਾ ਸੰਸਥਾ ਵਲੋਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਗਗਨ ਦਾ ਜਨਮ ਦਿਨ ਪਿਆਰ ਤੇ ਸਾਦਗੀ ਨਾਲ ਮਨਾਇਆ ਗਿਆ । ਇਸ ਮੌਕੇ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ, ਪ੍ਰਧਾਨ ਚਿਤਰਾ ਪੁਰੀ ਸਮੇਤ ਹੋਰ ਮੈਂਬਰਾਂ ਨੇ ਗਗਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਸੰਸਥਾ ਦੇ ਮੈਂਬਰਾਂ ਨੇ ਗਗਨ ਨਾਲ ਸਮਾਂ ਬਿਤਾ ਕੇ ਉਸ ਦਾ ਹੌਂਸਲਾ ਵਧਾਇਆ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਸੰਸਥਾ ਵਲੋਂ ਗਗਨ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਸੰਕਲਪ ਸੇਵਾ ਸੰਸਥਾ ਵਲੋਂ ਗਗਨ ਨੂੰ ਸੰਗੀਤ ਦੀ ਸਿੱਖਿਆ ਦਿਵਾਈ ਜਾ ਰਹੀ ਹੈ ਤੇ ਉਸ ਦੀ ਸੰਗੀਤ ਸਿੱਖਿਆ ਨਾਲ ਸਬੰਧਿਤ ਸਾਰਾ ਖਰਚਾ ਵੀ ਸੰਸਥਾ ਵਲੋਂ ਹੀ ਚੁੱਕਿਆ ਜਾ ਰਿਹਾ ਹੈ । ਸੰਸਥਾ ਦਾ ਮਕਸਦ ਗਗਨ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਉਤਸ਼ਾਹਿਤ ਕਰਨਾ ਹੈ । ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਚਿਤਰਾ ਪੁਰੀ ਨੇ ਕਿਹਾ ਕਿ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਦੀ ਮਦਦ ਕਰਨਾ ਸੰਸਥਾ ਦੀ ਮੁੱਖ ਤਰਜ਼ੀਹ ਹੈ । ਉਨ੍ਹਾਂ ਕਿਹਾ ਕਿ ਗਗਨ ਵਿਚ ਸੰਗੀਤ ਪ੍ਰਤੀ ਖਾਸ ਰੁਚੀ ਹੈ ਅਤੇ ਸੰਸਥਾ ਉਸ ਦੀ ਇਸ ਪ੍ਰਤਿਭਾ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਸਹਿਯੋਗ ਕਰੇਗੀ । ਇਸ ਮੌਕੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ ਤੇ ਸਾਰਿਆਂ ਨੇ ਗਗਨ ਨੂੰ ਜਨਮ ਦਿਨ ਦੀਆਂ ਦਿਲੋਂ ਵਧਾਈਆਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਵੀਰੇਂਦਰ ਸਚਦੇਵਾ ਤੇ ਡਾ: ਅਲਕਾ ਗੁਰਜਰ ਨੂੰ ਸਹਿ ਇੰਚਾਰਜ ਬਣਾਏ ਜਾਣ ਦਾ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕੀਤਾ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24