26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮਨਦੀਪ ਸਿੰਘ ਰੰਗੜ ਨੰਗਲ ਕਾਂਗਰਸ ਐਸ.ਸੀ. ਹਲਕਾ ਇੰਚਾਰਜਾਂ ਦੀ ਮੀਟਿੰਗ ’ਚ ਹੋਏ ਸ਼ਾਮਿਲ

ਬਟਾਲਾ, 25 ਸਤੰਬਰ (ਸਤਿੰਦਰ ਸਿੰਘ)-ਪੰਜਾਬ ਦੇ ਐੱਸ. ਸੀ.

Ad Position 21
No active advertisement
ਰਾਜ ਸਭਾ ਮੈਂਬਰ ਕਰਮਵੀਰ ਸਿੰਘ ਬੋਧ ਤੇ ਐਸ.ਸੀ. ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਦਾ ਸਵਾਗਤ ਕਰਦੇ ਮਨਦੀਪ ਸਿੰਘ ਰੰਗੜ ਨੰਗਲ ਤੇ ਹੋਰ। ਅਜੀਤ ਤਸਵੀਰ 26-09-2026
ਬਟਾਲਾ, 25 ਸਤੰਬਰ (ਸਤਿੰਦਰ ਸਿੰਘ)-ਪੰਜਾਬ ਦੇ ਐੱਸ.ਸੀ. ਹਲਕਿਆਂ ਦੇ ਨਵ-ਨਿਯੁਕਤ ਅਬਜਰਵਰ, ਰਾਜ ਸਭਾ ਮੈਂਬਰ ਕਰਮਵੀਰ ਸਿੰਘ ਬੋਧ, ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਚੇਅਰਮੈਨ ਐੱਸ.ਸੀ. ਵਿੰਗ ਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋਂ ਲੀਡਰਸ਼ਿਪ ਵਿਕਾਸ ਮਿਸ਼ਨ ਅਧੀਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਕਾਂਗਰਸ ਪਾਰਟੀ ਦਫ਼ਤਰ ਵਿਚ ਸਾਰੇ ਐੱਸ.ਸੀ. ਹਲਕਾ ਇੰਚਾਰਜ ਤੇ ਵੱਖ-ਵੱਖ ਹਲਕਿਆਂ ਤੋਂ ਆਏ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੇ ਸੁਝਾਅ ਲਏ। ਇਸ ਮੌਕੇ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸ: ਕਰਮਵੀਰ ਸਿੰਘ ਬੋਧ ਅਤੇ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਦਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ। ਮੀਟਿੰਗ ਦੌਰਾਨ ਬੂਥ ਪੱਧਰ ਤੱਕ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨ ਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਪ੍ਰਧਾਨ ਸਾਹਿਬ ਸਿੰਘ, ਮੰਡ, ਲਖਵਿੰਦਰ ਸਿੰਘ ਢੰਡੇ, ਬਲਾਕ ਪ੍ਰਧਾਨ ਸੂਬੇਦਾਰ ਨੱਥਾ ਸਿੰਘ, ਹਰਭਜਨ ਸਿੰਘ ਭਾਂਮੜੀ, ਬਚਿੱਤਰ ਸਿੰਘ ਜਾਲੀਆਂ, ਸਾ. ਡਾਇਰੈਕਟਰ ਮਾਰਕਿਟ ਕਮੇਟੀ ਜਗਜੀਤ ਸਿੰਘ ਅੰਮੋਨੰਗਲ, ਸੋਨੂੰ ਸਾਗਰਪੁਰ, ਤਰਲੋਕ ਸਿੰਘ ਕੋਟਲਾ, ਤਰਸੇਮ ਸਿੰਘ ਫੁਲਕੇ, ਮੁਖਤਾਰ ਸਿੰਘ ਸਰਪੰਚ ਕੋਟਲਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ ਬਣਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਤੇ ਧਾਰਮਿਕ-ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਸ਼ਾਨ...
Ad Position 24