26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਐਮ.ਪੀ. ਰੰਧਾਵਾ ਵਲੋਂ ਕੌਮਾਂਤਰੀ ਸਰਹੱਦ ’ਤੇ ਪਿੰਡ ਚੰਦੂਵਡਾਲਾ ਵਾਸੀਆਂ ਦੀਆਂ ਕੰਢਿਆਲੀ ਤਾਰ ਸੰਬੰਧੀ ਮੁਸ਼ਕਿਲਾਂ ਸੁਣੀਆਂ

ਕਲਾਨੌਰ, 25 ਸਤੰਬਰ (ਪੁਰੇਵਾਲ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਲਾਕ ਕਲਾਨੌਰ ’ਚੋਂ ਗੁਜਰਦੀ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡ ਚੰਦੂਵਡਾਲਾ ਤੇ ਰੋਸਾ ਵਾਸੀਆਂ ਦੀਆਂ ਕੰਢਿਆਲੀ ਤਾਰ ਨੇੜੇ ਸਬੰਧਤ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਸਰਪੰਚ ਰਵੇਲ ਸਿੰਘ ਚੰਦੂਵਡਾਲਾ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਆਦਿ ਦੀ ਅਗਵਾਈ ’ਚ ਪਿੰਡ ਵਾਸੀਆਂ ਵਲੋਂ ਕੰਢਿਆਲੀ ਤਾਰ ਦੇ ਨਾਲ ਬਣ ਰਹੀ ਸੜਕ ਦੇ ਕੰਮ ਤੇ ਹੋਰਨਾਂ ਸਮੱਸਿਆਵਾਂ ਤੋਂ ਐੱਮ.

Ad Position 21
No active advertisement
ਅਜੀਤ ਡੈਸਕ 26-09-2026
ਕਲਾਨੌਰ, 25 ਸਤੰਬਰ (ਪੁਰੇਵਾਲ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਲਾਕ ਕਲਾਨੌਰ ’ਚੋਂ ਗੁਜਰਦੀ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡ ਚੰਦੂਵਡਾਲਾ ਤੇ ਰੋਸਾ ਵਾਸੀਆਂ ਦੀਆਂ ਕੰਢਿਆਲੀ ਤਾਰ ਨੇੜੇ ਸਬੰਧਤ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਸਰਪੰਚ ਰਵੇਲ ਸਿੰਘ ਚੰਦੂਵਡਾਲਾ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਆਦਿ ਦੀ ਅਗਵਾਈ ’ਚ ਪਿੰਡ ਵਾਸੀਆਂ ਵਲੋਂ ਕੰਢਿਆਲੀ ਤਾਰ ਦੇ ਨਾਲ ਬਣ ਰਹੀ ਸੜਕ ਦੇ ਕੰਮ ਤੇ ਹੋਰਨਾਂ ਸਮੱਸਿਆਵਾਂ ਤੋਂ ਐੱਮ.ਪੀ. ਰੰਧਾਵਾ ਨੂੰ ਜਾਣੂ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਬਣ ਰਹੀ ਸੜਕ ਨੀਵੀਂ ਬਣ ਰਹੀ ਹੈ, ਜਿਸ ਨਾਲ ਫ਼ਸਲਾਂ ਦਾ ਰਾਵੀ ਦੇ ਪਾਣੀ ਨਾਲ ਨੁਕਸਾਨ ਹੋਣ ਦਾ ਖਦਸਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਸੜਕ ਦੀ ਜ਼ਮੀਨ ਤੋਂ ਉਚਾਈ ਘੱਟ ਹੋਣ ਸਬੰਧੀ ਮੁਸ਼ਕਿਲਾਂ ਹੱਲ ਹੋਣ ਨਾਲ ਸਰਹੱਦੀ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀਆਂ ਫ਼ਸਲਾਂ ਦਾ ਦਰਿਆ ਰਾਵੀ ’ਚ ਪਾਣੀ ਦਾ ਪੱਧਰ ਵੱਧਣ ਦੌਰਾਨ ਨੁਕਸਾਨ ਹੋਣੋਂ ਬਚਾਅ ਹੋ ਸਕਦਾ ਹੈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਸ: ਰੰਧਾਵਾ ਵਲੋਂ ਮੁਸ਼ਕਿਲਾਂ ਸਬੰਧੀ ਸੰਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਸੰਭਵ ਹੱਲ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ’ਤੇ ਚੇਅ. ਬਲਜੀਤ ਸਿੰਘ ਅਵਾਣ, ਸੰਤ ਹਰਪਾਲ ਸਿੰਘ ਕਾਹਲੋਂ, ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ, ਸਰਪੰਚ ਹਰਵੰਤ ਸਿੰਘ, ਮਨਿੰਦਰ ਸਿੰਘ ਪੰਨੂੰ, ਜਸਪਾਲ ਸਿੰਘ ਕਾਹਲੋਂ, ਸਰਬਜੀਤ ਸਿੰਘ ਸੋਨੂੰ, ਪ੍ਰਗਟ ਸਿੰਘ, ਮੇਜਰ ਸਿੰਘ ਪੰਚ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ, ਸਰਵਨ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਵਿਚ ਵਿਸ਼ੇਸ਼ ਅਧਿਆਪਕ-ਮਾਪੇ ਮਿਲਣੀ 3 ਨੂੰ ਅਗਲੀ ਖ਼ਬਰ ਪੰਜਗਰਾਈਆਂ ’ਚ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਨਿੱਘਾ ਸਵਾਗਤ
Ad Position 24