26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਧਾਇਕ ਰੰਧਾਵਾ ਵਲੋਂ ਤਪੋਭੂਮੀ ਸ੍ਰੀ ਬਾਵਾ ਲਾਲ ਜੀ ਮਾਰਗ ਪੱਕਿਆਂ ਕਰਨ ਦਾ ਨੀਂਹ ਪੱਥਰ ਰੱਖਿਆ

ਕਲਾਨੌਰ, 25 ਸਤੰਬਰ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਤਪੋ ਭੂਮੀ ਸ੍ਰੀ ਬਾਵਾ ਲਾਲ ਜੀ ਦਾ ਪਵਿੱਤਰ ਅਸਥਾਨ ਜਿਥੇ ਸ੍ਰੀ ਬਾਵਾ ਲਾਲ ਦਿਆਲ ਜੀ ਵਲੋਂ 84 ਸਾਲ ਤਪ ਕੀਤਾ ਸੀ, ਨੂੰ ਜਾਣ ਵਾਲੇ ਮਾਰਗ ਨੂੰ ਪੱਕਿਆਂ ਕਰਨ ਲਈ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸ੍ਰੀ ਬਾਵਾ ਲਾਲ ਮੰਦਿਰ ਦੇ ਪੁਜਾਰੀ ਸ੍ਰੀ ਪ੍ਰੇਮ ਦਾਸ ਵਲੋਂ ਨਾਰੀਅਲ ਤੋੜ ਕੇ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾਂ ਕੀਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Ad Position 21
No active advertisement
ਅਜੀਤ ਡੈਸਕ 26-09-2026
ਕਲਾਨੌਰ, 25 ਸਤੰਬਰ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਤਪੋ ਭੂਮੀ ਸ੍ਰੀ ਬਾਵਾ ਲਾਲ ਜੀ ਦਾ ਪਵਿੱਤਰ ਅਸਥਾਨ ਜਿਥੇ ਸ੍ਰੀ ਬਾਵਾ ਲਾਲ ਦਿਆਲ ਜੀ ਵਲੋਂ 84 ਸਾਲ ਤਪ ਕੀਤਾ ਸੀ, ਨੂੰ ਜਾਣ ਵਾਲੇ ਮਾਰਗ ਨੂੰ ਪੱਕਿਆਂ ਕਰਨ ਲਈ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸ੍ਰੀ ਬਾਵਾ ਲਾਲ ਮੰਦਿਰ ਦੇ ਪੁਜਾਰੀ ਸ੍ਰੀ ਪ੍ਰੇਮ ਦਾਸ ਵਲੋਂ ਨਾਰੀਅਲ ਤੋੜ ਕੇ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾਂ ਕੀਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਸਿਰੋਪਾਓ ਦੇ ਕੇ ਸਨਮਾਨ ਅਤੇ ਮਾਰਗ ਦੇ ਨਿਰਮਾਣ ਲਈ ਧੰਨਵਾਦ ਕੀਤਾ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਨਿਰਮਾਣ ਕੀਤੇ ਜਾਣ ਵਾਲੇ ਅੱਧਾ ਕਿਲੋਮੀਟਰ ਤੇ 18 ਫੁੱਟ ਚੌੜੇ ਕੰਕਰੀਟ ਮਾਰਗ ’ਤੇ ਕਰੀਬ 32 ਲੱਖ ਰੁਪਏ ਦੀ ਲਾਗਤ ਆਵੇਗੀ, ਜੋ ਕਰੀਬ ਹਫਤੇ ’ਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਕੁਝ ਮਹੀਨੇ ਪਹਿਲਾਂ ਤਪੋ ਭੂਮੀ ਆਏ ਸਨ ਤਾਂ ਉਨ੍ਹਾਂ ਇਸ ਮਾਰਗ ਦੇ ਨਿਰਮਾਣ ਦਾ ਵਿਸ਼ਵਾ ਸ ਦਿਵਾਇਆ ਸੀ ਤੇ ਅੱਜ ਉਹ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਸ ਮਾਰਗ ’ਤੇ ਸੁੰਦਰਤਾ ਲਈ ਬੂਟੇ ਲਗਾਏ ਜਾਣਗੇ ਤੇ ਲਾਈਟਾਂ ਦਾ ਵੀ ਪ੍ਰਬੰਧ ਕਰਨ ਦੇ ਯਤਨ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਘਰ ਵਿਖੇ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਕੌਮਾਂਤਰੀ ਸਰਹੱਦ ’ਤੇ ਸਥਿਤ ਪਿੰਡ ਚੰਦੂ ਵਡਾਲਾ ਦੀ ਪੰਚਾਇਤ ਨੇ ਪਾਇਆ ਨਸ਼ਿਆਂ ਖਿਲਾਫ਼ ਮਤਾ
Ad Position 24