ਪਿੰਡ ਮਜੀਠੀ ਵਿਖੇ ਛਿੰਝ ਮੇਲਾ ਕਰਵਾਇਆ
ਬਹਿਰਾਮਪੁਰ, 25 ਸਤੰਬਰ (ਬਲਬੀਰ ਸਿੰਘ ਕੋਲਾ)-ਪਿੰਡ ਮਜੀਠੀ ਵਿਖੇ ਛਿੰਝ ਮੇਲਾ ਕਮੇਟੀ ਤੇ ਪੰਚਾਇਤ ਵਲੋਂ ਐਨ. ਆਰ.
ਬਹਿਰਾਮਪੁਰ, 25 ਸਤੰਬਰ (ਬਲਬੀਰ ਸਿੰਘ ਕੋਲਾ)-ਪਿੰਡ ਮਜੀਠੀ ਵਿਖੇ ਛਿੰਝ ਮੇਲਾ ਕਮੇਟੀ ਤੇ ਪੰਚਾਇਤ ਵਲੋਂ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਬਾਬਾ ਪੀਰ ਦੇ ਨਾਂਅ ’ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ’ਚ ਸੇਵਾ ਮੁਕਤ ਡੀ.ਐਸ.ਪੀ ਕਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ਵਿਚ ਬੱਚਿਆਂ ਦੀਆਂ ਦੌੜਾਂ ਤੋਂ ਇਲਾਵਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਦਾ ਫਾਈਨਲ ਮੁਕਾਬਲਾ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਮੁੱਖ ਮਹਿਮਾਨ ਸੇਵਾ ਮੁਕਤ ਡੀ.ਐਸ.ਪੀ ਕਮਲ ਸਿੰਘ ਨੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੇਵਾ ਮੁਕਤ ਡੀ.ਐਸ.ਪੀ ਕਮਲ ਸਿੰਘ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਰਘੁਨਾਥ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰੋਮੀ ਸਲਾਰੀਆ, ਸਾਬਕਾ ਸਰਪੰਚ ਠਾਕੁਰ ਰਾਮ ਸਿੰਘ, ਬਿਟੂ ਠਾਕੁਰ, ਦੌਲਤ ਰਾਮ, ਅਜੇ ਕੁਮਾਰ ਕੌਡਾ ਮੈਂਬਰ ਪੰਚਾਇਤ, ਮਨਦੀਪ ਸਿੰਘ ਸਰਪੰਚ ਸ਼ਮਸ਼ੇਰਪੁਰ, ਬਲਵਿੰਦਰ ਸਿੰਘ, ਅਰੁਣ ਸਲਾਰੀਆ, ਕ੍ਰਿਪਾਲ ਸਿੰਘ, ਸੁਭਾਸ਼ ਚੰਦਰ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਠਾਕੁਰ ਨਵੀਨ ਸਿੰਘ, ਪਰਮਜੀਤ ਸਿੰਘ ਸੇਵਾ ਮੁਕਤ ਡੀ.ਈ.ਓ, ਮਾਸਟਰ ਜਰਨੈਲ ਸਿੰਘ ਅਤੋ ਹੋਰ ਲੋਕ ਹਾਜਰ ਸਨ ।