25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਕੀੜੀ ਖੁਰਦ ਵਿਖੇ 7ਵਾਂ ਮੁਫ਼ਤ

ਤਾਰਾਗੜ੍ਹ, 25 ਸਤੰਬਰ (ਸੋਹਨ ਲਾਲ)-ਡਾਇਰੈਕਟਰ ਆਯੁਰਵੈਦਿਕ ਡਾ: ਰਮਨ ਖੰਨਾ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ: ਹਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਕੀੜੀ ਖੁਰਦ ਵਿਖੇ 7ਵਾਂ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ।

Ad Position 21
No active advertisement
ਅਜੀਤ ਡੈਸਕ 26-09-2026
ਤਾਰਾਗੜ੍ਹ, 25 ਸਤੰਬਰ (ਸੋਹਨ ਲਾਲ)-ਡਾਇਰੈਕਟਰ ਆਯੁਰਵੈਦਿਕ ਡਾ: ਰਮਨ ਖੰਨਾ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ: ਹਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਕੀੜੀ ਖੁਰਦ ਵਿਖੇ 7ਵਾਂ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ । ਕੈਂਪ ’ਚ ਆਯੁਰਵੈਦਿਕ ਵਿਭਾਗ ਵਲੋਂ ਕੁੱਲ 519 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ ਹੋਮਿਓਪੈਥਿਕ ਵਿਭਾਗ ਵਲੋਂ 320 ਮਰੀਜ਼ਾਂ ਦਾ ਮੁਆਇੰਨਾ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ । ਇਸ ਤੋਂ ਇਲਾਵਾ ਕੈਂਪ ਦੌਰਾਨ ਮਰਮਾ ਥੈਰੇਪੀ ਅਤੇ ਮੈਡੀਕਲ ਕਾਊਂਸਲਿੰਗ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ । ਆਯੁਰਵੈਦਿਕ ਸੇਵਾਵਾਂ ਪ੍ਰਦਾਨ ਕਰਨ ਵਾਲੀ ਟੀਮ ਵਿਚ ਡਾ: ਕੁਲਦੀਪ ਕੌਰ, ਡਾ: ਰੁਬਨਪ੍ਰੀਤ ਅਤੇ ਡਾ: ਰਾਜਿੰਦਰ ਕੁਮਾਰ ਸ਼ਾਮਿਲ ਰਹੇ । ਆਯੁਰਵੈਦਿਕ ਉਪਵੈਦਾਂ ਵਜੋਂ ਬੰਧਨਾ ਦੇਵੀ ਅਤੇ ਕੰਵਲ ਜੋਤੀ ਨੇ ਆਪਣੀਆਂ ਸੇਵਾਵਾਂ ਨਿਭਾਈਆਂ । ਇਸੇ ਤਰ੍ਹਾਂ ਹੋਮਿਓਪੈਥਿਕ ਵਿਭਾਗ ਵਲੋਂ ਡਾ: ਓ.ਪੀ. ਵਿੱਗ ਅਤੇ ਡਾ: ਹਰਪ੍ਰੀਤ ਕੌਰ ਨੇ ਮਰੀਜ਼ਾਂ ਦੀ ਜਾਂਚ ਕੀਤੀ । ਹੋਮਿਓਪੈਥਿਕ ਉਪਵੈਦ ਵਜੋਂ ਅਜੇ ਮਲਹੋਤਰਾ ਤੇ ਨਿਤਿਸ਼ ਪਠਾਨੀਆ ਨੇ ਸਹਿਯੋਗ ਦਿੱਤਾ । ਕੈਂਪ ਦੌਰਾਨ ਮਰੀਜ਼ਾਂ ਨੂੰ ਸਿਹਤ ਸੰਭਾਲ ਸਬੰਧੀ ਜ਼ਰੂਰੀ ਜਾਣਕਾਰੀ ਦੇਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਾਅ, ਸਿਹਤਮੰਦ ਜੀਵਨਸ਼ੈਲੀ ਤੇ ਆਯੁਰਵੈਦਿਕ ਇਲਾਜ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ । ਪਿੰਡ ਵਾਸੀਆਂ ਵਲੋਂ ਇਸ ਮੁਫ਼ਤ ਮੈਡੀਕਲ ਕੈਂਪ ਲਈ ਆਯੁਰਵੈਦਿਕ ਤੇ ਹੋਮਿਓਪੈਥਿਕ ਵਿਭਾਗ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਭੋਆ ਹਲਕੇ ਦੇ ਪਿੰਡ ਰਮਕਾਲਮਾ ਤੇ ਤਰਗੜ੍ਹ ਵਿਚ ਕਮਿਊਨਿਟੀ ਹਾਲਾਂ ਦਾ ਉਦਘਾਟਨ ਅਗਲੀ ਖ਼ਬਰ ਛੋਟੇਪੁਰ ਦੇ ਪੰਕਜ ਕੁਮਾਰ ਦੀ ਸ਼ੱਕੀ ਹਲਾਤ ’ਚ ਨਹਿਰ ’ਚੋਂ ਲਾਸ਼ ਬਰਾਮਦ * ਪਰਿਵਾਰ ਨੇ ਲਗਾਇਆ ਕਤਲ ਦਾ ਦੋਸ਼
Ad Position 24