ਭੋਆ ਹਲਕੇ ਦੇ ਪਿੰਡ ਰਮਕਾਲਮਾ ਤੇ ਤਰਗੜ੍ਹ ਵਿਚ ਕਮਿਊਨਿਟੀ ਹਾਲਾਂ ਦਾ ਉਦਘਾਟਨ
ਤਾਰਾਗੜ੍ਹ, 25 ਸਤੰਬਰ (ਸੋਹਨ ਲਾਲ)-ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦਿੱਤੀਆਂ ਗਈਆਂ । ਇਸ ਦੌਰਾਨ ਉਨ੍ਹਾਂ ਵਲੋਂ ਪਿੰਡ ਰਮਕਾਲਮਾ ਵਿਖੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਇਹ ਹਾਲ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ।
ਤਾਰਾਗੜ੍ਹ, 25 ਸਤੰਬਰ (ਸੋਹਨ ਲਾਲ)-ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦਿੱਤੀਆਂ ਗਈਆਂ । ਇਸ ਦੌਰਾਨ ਉਨ੍ਹਾਂ ਵਲੋਂ ਪਿੰਡ ਰਮਕਾਲਮਾ ਵਿਖੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਇਹ ਹਾਲ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ । ਇਸ ਤੋਂ ਇਲਾਵਾ ਪਿੰਡ ਤਰਗੜ੍ਹ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਕਮਿਊਨਿਟੀ ਹਾਲ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਕਮਿਊਨਿਟੀ ਹਾਲ ਦੀ ਲੋੜ ਸਬੰਧੀ ਕੀਤੀ ਗਈ ਮੰਗ ਨੂੰ ਪੂਰਾ ਕਰਦਿਆਂ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ । ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਤਰਗੜ੍ਹ ਵਿਖੇ ਵੀ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਜਲਦ ਮੁਕੰਮਲ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਠਾਕੁਰ ਮਨੋਹਰ ਸਿੰਘ, ਮਾਝਾ ਜ਼ੋਨ ਬੀ.ਸੀ. ਸੈਲ ਦੇ ਸਕੱਤਰ ਨਰੇਸ਼ ਸੈਣੀ, ਸਾਹਿਲ ਰਮਕਾਲਮਾ, ਸਿਮਰਨਜੀਤ ਸਿੰਘ, ਦਰਸ਼ਨ ਪਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਬਾਲਾ, ਸਰਪੰਚ ਤਲੂਰ ਪ੍ਰਸ਼ੋਤਮ ਲਾਲ, ਸਰਪੰਚ ਨਰੇਸ਼, ਬਲਾਕ ਪ੍ਰਧਾਨ ਪਾਲ ਸਿੰਘ, ਸਰਪੰਚ ਤਰਗੜ੍ਹ ਸ਼ੰਮੀ ਕੁਮਾਰ, ਮਾਸਟਰ ਭਗਵਾਨ ਦਾਸ, ਪਿੰਟੂ ਗੋਤਰਾਂ ਲਾਹੜੀ, ਬਲਾਕ ਸੰਮਤੀ ਮੈਂਬਰ ਕਰਨ ਆਦਿ ਹਾਜ਼ਰ ਸਨ ।