25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਠਾਨਕੋਟ ਦੇ ਮਿੰਨੀ ਗੋਆ ਨੂੰ ਈਕੋ-ਟੂਰਿਜ਼ਮ ਤੇ ਵੈੱਲਨੈੱਸ ਸੈਂਟਰ ਵਜੋਂ ਵਿਕਸਿਤ ਕੀਤਾ ਜਾਵੇ-ਅਸ਼ੋਕ ਕੁਮਾਰ

ਪਠਾਨਕੋਟ, 25 ਸਤੰਬਰ (ਸੰਧੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁਨ ਅਸ਼ੋਕ ਕੁਮਾਰ ਨੇ ਕਿਹਾ ਕਿ ਪਠਾਨਕੋਟ ਦੇ ਮਿੰਨੀ ਗੋਆ ਖੇਤਰ ’ਚ ਕੁਦਰਤੀ ਸੁੰਦਰਤਾ, ਯੋਗਾ, ਧਿਆਨ ਤੇ ਅਧਿਆਤਮਿਕ ਸ਼ਾਂਤੀ ਨਾਲ ਸਬੰਧਿਤ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ । ਉਨ੍ਹਾਂ ਇਹ ਵਿਚਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ ।

Ad Position 21
No active advertisement
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁੰਨ ਅਸ਼ੋਕ ਕੁਮਾਰ ਜਾਣਕਾਰੀ ਦਿੰਦੇ ਹੋਏ। ਤਸਵੀਰ ਸੰਧੂ 26-09-2026
ਪਠਾਨਕੋਟ, 25 ਸਤੰਬਰ (ਸੰਧੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁਨ ਅਸ਼ੋਕ ਕੁਮਾਰ ਨੇ ਕਿਹਾ ਕਿ ਪਠਾਨਕੋਟ ਦੇ ਮਿੰਨੀ ਗੋਆ ਖੇਤਰ ’ਚ ਕੁਦਰਤੀ ਸੁੰਦਰਤਾ, ਯੋਗਾ, ਧਿਆਨ ਤੇ ਅਧਿਆਤਮਿਕ ਸ਼ਾਂਤੀ ਨਾਲ ਸਬੰਧਿਤ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ । ਉਨ੍ਹਾਂ ਇਹ ਵਿਚਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ । ਅਸ਼ੋਕ ਕੁਮਾਰ ਨੇ ਕਿਹਾ ਕਿ ਮਿੰਨੀ ਗੋਆ ਦੀ ਸ਼ਾਂਤ ਝੀਲ, ਹਰੇ-ਭਰੇ ਪਹਾੜੀ ਖੇਤਰ ਤੇ ਕੁਦਰਤੀ ਤੇ ਸ਼ੁੱਧ ਵਾਤਾਵਰਨ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਈਕੋ-ਟੂਰਿਜ਼ਮ ਤੇ ਵੈਲਨੈਸ ਸੈਂਟਰ ਵਜੋਂ ਵਿਕਸਿਤ ਕਰਨ ਲਈ ਢੁੱਕਵਾਂ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਇਸ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਵਿਕਸਿਤ ਕੀਤਾ ਜਾਵੇ ਤਾਂ ਪਠਾਨਕੋਟ ਦੀ ਸੈਰ-ਸਪਾਟਾ ਸਮਰੱਥਾ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ’ਚ ਉਨ੍ਹਾਂ ਦੀ ਨਿੱਜੀ ਤੌਰ ‘ਤੇ ਵਿਸ਼ੇਸ਼ ਦਿਲਚਸਪੀ ਹੈ । ਉਨ੍ਹਾਂ ਦੀ ਕਲਪਨਾ ਪਠਾਨਕੋਟ ਨੂੰ ਸਿਰਫ਼ ਸਰਹੱਦੀ ਜ਼ਿਲ੍ਹੇ ਜਾਂ ਆਵਾਜਾਈ ਦੇ ਰਸਤੇ ਵਜੋਂ ਨਹੀਂ, ਸਗੋਂ ‘ਤੰਦਰੁਸਤੀ ਅਤੇ ਧਿਆਨ’ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਕਰਨ ਦੀ ਹੈ । ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਰਸਮੀ ਪ੍ਰਸਤਾਵ ਸੌਂਪਿਆ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੰਨੀ ਗੋਆ ਖੇਤਰ ਨੂੰ ਵਿਸ਼ੇਸ਼ ਈਕੋ-ਟੂਰਿਜ਼ਮ ਜ਼ੋਨ ਵਜੋਂ ਵਿਕਸਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਜ਼ਮੀਨ ਦੀ ਵਰਤੋਂ, ਬੁਨਿਆਦੀ ਢਾਂਚੇ ਅਤੇ ਜ਼ਰੂਰੀ ਪ੍ਰਵਾਨਗੀਆਂ ਸਬੰਧੀ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਾਰਾਗੜ੍ਹ ਪੁਰਾਣਾ ਵਿਚ ਡਰੋਨ ਸ਼ੋਅ ਅਗਲੀ ਖ਼ਬਰ ਭੋਆ ਹਲਕੇ ਦੇ ਪਿੰਡ ਰਮਕਾਲਮਾ ਤੇ ਤਰਗੜ੍ਹ ਵਿਚ ਕਮਿਊਨਿਟੀ ਹਾਲਾਂ ਦਾ ਉਦਘਾਟਨ
Ad Position 24