26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਸ਼ਰਦਾਈ ਦੀ ਸੇਵਾ ਨੂੰ ਲੈ ਕੇ ਵਿਵਾਦ ਗਹਿਰਾਇਆ

ਘੱਲੂਘਾਰਾ ਸਾਹਿਬ, 26 ਸਤੰਬਰ (ਪਰਮ ਮਿਨਹਾਸ)-ਇਤਿਹਾਸਕ ਸ਼ਹੀਦੀ ਅਸਥਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਹਰ ਐਤਵਾਰ ਚੌਪਹਿਰਾ ਸਾਹਿਬ ਦੇ ਜਾਪ ਦੌਰਾਨ ਸੰਗਤਾਂ ਨੂੰ ਛਕਾਈ ਜਾਂਦੀ ਸਰਦਾਈ ਦੇ ਪ੍ਰਸਾਦ ਨੂੰ ਲੈ ਕੇ ਚੱਲ ਰਿਹਾ ਮਾਮਲਾ ਹੁਣ ਵਿਵਾਦ ਦਾ ਰੂਪ ਧਾਰ ਕਰਨ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਘੱਲੂਘਾਰਾ ਸਾਹਿਬ ਲੰਗਰ ਹਾਲ ਨੇੜੇ ਨਿਹੰਗ ਸਿੰਘਾਂ ਵਲੋਂ ਹਰ ਐਤਵਾਰ ਸਰਦਾਈ ਤਿਆਰ ਕਰ ਕੇ ਸੰਗਤਾਂ ਵਿਚ ਪ੍ਰਸਾਦ ਵਜੋਂ ਵੰਡੀ ਜਾਂਦੀ ਹੈ, ਜਿਸ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਤੇ ਸੰਗਤਾਂ ਵਲੋਂ ਵਿਰੋਧ ਚੱਲ ਪਿਆ ਹੈ।

Ad Position 21
No active advertisement
ਪ੍ਰਬੰਧਕ ਕਮੇਟੀ ਅਤੇ ਨਿਹੰਗ ਸਿੰਘ ਧਿਰ ਆਹਮੋ-ਸਾਹਮਣੇ 27-09-2026
ਘੱਲੂਘਾਰਾ ਸਾਹਿਬ, 26 ਸਤੰਬਰ (ਪਰਮ ਮਿਨਹਾਸ)-ਇਤਿਹਾਸਕ ਸ਼ਹੀਦੀ ਅਸਥਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਹਰ ਐਤਵਾਰ ਚੌਪਹਿਰਾ ਸਾਹਿਬ ਦੇ ਜਾਪ ਦੌਰਾਨ ਸੰਗਤਾਂ ਨੂੰ ਛਕਾਈ ਜਾਂਦੀ ਸਰਦਾਈ ਦੇ ਪ੍ਰਸਾਦ ਨੂੰ ਲੈ ਕੇ ਚੱਲ ਰਿਹਾ ਮਾਮਲਾ ਹੁਣ ਵਿਵਾਦ ਦਾ ਰੂਪ ਧਾਰ ਕਰਨ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਘੱਲੂਘਾਰਾ ਸਾਹਿਬ ਲੰਗਰ ਹਾਲ ਨੇੜੇ ਨਿਹੰਗ ਸਿੰਘਾਂ ਵਲੋਂ ਹਰ ਐਤਵਾਰ ਸਰਦਾਈ ਤਿਆਰ ਕਰ ਕੇ ਸੰਗਤਾਂ ਵਿਚ ਪ੍ਰਸਾਦ ਵਜੋਂ ਵੰਡੀ ਜਾਂਦੀ ਹੈ, ਜਿਸ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਤੇ ਸੰਗਤਾਂ ਵਲੋਂ ਵਿਰੋਧ ਚੱਲ ਪਿਆ ਹੈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਪ੍ਰੈੱਸ ਬਿਆਨ ’ਚ ਕਾਹਨੂੰਵਾਨ ਦੇ ਨਿਹੰਗ ਰਜਵੰਤ ਸਿੰਘ ’ਤੇ ਗੰਭੀਰ ਦੋਸ਼ ਲਗਾਏ ਗਏ। ਪ੍ਰਧਾਨ ਮਾ. ਜੌਹਰ ਸਿੰਘ, ਜਨਰਲ ਸਕੱਤਰ ਦਰਸ਼ਨ ਸਿੰਘ, ਖਜ਼ਾਨਚੀ ਮਾਸਟਰ ਕਰਨੈਲ ਸਿੰਘ, ਮੀਤ ਪ੍ਰਧਾਨ ਮਾਸਟਰ ਸਰਵਨ ਸਿੰਘ, ਉਂਕਾਰ ਸਿੰਘ ਕਾਹਨੂੰਵਾਨ, ਸੁਖਜਿੰਦਰ ਸਿੰਘ ਰੰਧਾਵਾ ਕਾਲੋਨੀ, ਸ਼ਮਿੰਦਰ ਸਿੰਘ ਠੇਕੇਦਾਰ, ਹਰਭਜਨ ਸਿੰਘ ਲਾਧੂਪੁਰ, ਗੁਰਦਿਆਲ ਸਿੰਘ ਬਜਾੜ, ਕੁਲਵਿੰਦਰ ਸਿੰਘ ਸੈਦੋਵਾਲ, ਤਸਵੀਰ ਸਿੰਘ ਸਾਬਕਾ ਸਰਪੰਚ ਅਤੇ ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਦੱਸਿਆ ਕਿ ਸਰਦਾਈ ਦੀ ਸੇਵਾ ਦੀ ਆੜ ਵਿਚ ਸਰਦਾਈ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਸੰਗਤ ਨੂੰ ਛਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਮਤਾ ਪਾਸ ਕਰ ਕੇ ਫੈਸਲਾ ਲਿਆ ਗਿਆ ਹੈ ਕਿ ਭਵਿੱਖ ਵਿਚ ਨਿਹੰਗ ਰਜਵੰਤ ਸਿੰਘ ਨੂੰ ਕੰਪਲੈਕਸ ਅੰਦਰ ਸਰਦਾਈ ਦਾ ਅੱਡਾ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਐਸ.ਐਸ.ਪੀ. ਗੁਰਦਾਸਪੁਰ ਅਤੇ ਥਾਣਾ ਭੈਣੀ ਮੀਆਂ ਖਾਂ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਜਾਂਚ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਨਿਹੰਗ ਰਜਵੰਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਇਸ ਪਵਿੱਤਰ ਅਸਥਾਨ ’ਤੇ ਕਦੀ ਨਸ਼ੇ ਵਾਲੀ ਸਰਦਾਈ ਸੰਗਤਾਂ ਵਿਚ ਵਰਤਾਉਣ ਲਈ ਸੋਚਿਆ ਵੀ ਨਹੀਂ, ਉਹ ਆਪਣੀ ਦਸਾਂ ਨਹੁੰਆਂ ਦੀ ਕਿਰਤ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਸ਼ਰਧਾ ਤੇ ਨਿਸ਼ਕਾਮ ਭਾਵਨਾ ਨਾਲ ਸੰਗਤ ਲਈ ਸਰਦਾਈ ਦੇ ਪ੍ਰਸਾਦ ਦੀ ਸੇਵਾ ਕਰਦੇ ਹਨ ਅਤੇ ਨਸ਼ਾ ਮਿਲਾਉਣ ਜਾਂ ਵੇਚਣ ਵਾਲੇ ਸਾਰੇ ਦੋਸ਼ ਬੇਬੁਨਿਆਦ ਤੇ ਝੂਠੇ ਹਨ ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਲੱਗਾ ਵਿਸ਼ੇਸ਼ ਸਿਹਤ ਜਾਗਰੂਕਤਾ ਕੈਂਪ ਅਗਲੀ ਖ਼ਬਰ 21 ਵਾਂ ਬਾਬਾ ਬਰਫਾਨੀ ਜੀ ਕਬੱਡੀ ਕੱਪ 2026 ਹਾਰਨੀਆਂ ਵਿਖੇ ਸਮਾਪਤ
Ad Position 24