ਜ਼ੋਨ ਪੱਧਰ ਦੀਆਂ ਅਥਲੈਟਿਕਸ ਖੇਡਾਂ ’ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਡਰਨ ਸਕੂਲ ਮਾੜੀ ਪੰਨਵਾਂ ਦੀ ਝੰਡੀ
ਸ੍ਰੀ ਹਰਿਗੋਬਿੰਦਪੁਰ, 28 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਗੁਰਦਾਸਪੁਰ ਰੋਡ ’ਤੇ ਸਥਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਡਰਨ ਸਕੂਲ ਮਾੜੀ ਪੰਨਵਾਂ ਦੇ ਵਿਦਿਆਰਥੀਆਂ ਵਲੋਂ ਬਲਾਕ ਸ੍ਰੀ ਹਰਿਗੋਬਿੰਦਪੁਰ ਦੀਆਂ ਜ਼ੋਨ ਪੱਧਰ ਦੀਆਂ ਅਥਲੈਟਿਕਸ ਖੇਡਾਂ, ਜੋ ਕਿ ਪਿੰਡ ਖੁਜ਼ਾਲਾ ਦੇ ਖੇਡ ਮੈਦਾਨ ਵਿਚ ਲੜਕੇ ਅਤੇ ਲੜਕੀਆਂ ਦੀਆਂ ਸਰਕਾਰੀ ਪੱਧਰ ’ਤੇ ਕਰਵਾਈਆਂ ਗਈਆਂ ਸਨ, ਉਨ੍ਹਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਰਿਆੜ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਲੜਕੀਆਂ ਦੇ ਵਰਗ-14 ਡਿਸਕਸ ਥਰੋ ਵਿਚ ਪਰਨੀਤ ਕੌਰ ਪਹਿਲਾ ਤੇ ਗੁਰਪ੍ਰੀਤ ਕੌਰ ਨੇ ਦੂਸਰਾ, ਡਿਸਕਸ ਥਰੋ ਵਰਗ-17 ਵਿਚ ਸਿਮਰਦੀਪ ਕੌਰ ਨੇ ਪਹਿਲਾ ਤੇ ਖੁਸ਼ਪ੍ਰੀਤ ਕੌਰ ਨੇ ਦੂਸਰਾ, ਲੰਮੀ ਛਾਲ ’ਚ ਸਿਮਰਦੀਪ ਕੌਰ ਨੇ ਦੂਸਰਾ, ਸ਼ਾਟਪੁੱਟ ਵਿਚ ਨਵਪ੍ਰੀਤ ਕੌਰ ਨੇ ਦੂਸਰਾ, ਗੁਰਇਬਾਦਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਸ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਡਰਨ ਸਕੂਲ ਮਾੜੀ ਪੰਨਵਾਂ ਦੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਤੇ ਅਧਿਆਪਕ। ਤਸਵੀਰ : ਕੰਵਲਜੀਤ ਸਿੰਘ ਚੀਮਾ
29-09-2026
ਸ੍ਰੀ ਹਰਿਗੋਬਿੰਦਪੁਰ, 28 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਗੁਰਦਾਸਪੁਰ ਰੋਡ ’ਤੇ ਸਥਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਡਰਨ ਸਕੂਲ ਮਾੜੀ ਪੰਨਵਾਂ ਦੇ ਵਿਦਿਆਰਥੀਆਂ ਵਲੋਂ ਬਲਾਕ ਸ੍ਰੀ ਹਰਿਗੋਬਿੰਦਪੁਰ ਦੀਆਂ ਜ਼ੋਨ ਪੱਧਰ ਦੀਆਂ ਅਥਲੈਟਿਕਸ ਖੇਡਾਂ, ਜੋ ਕਿ ਪਿੰਡ ਖੁਜ਼ਾਲਾ ਦੇ ਖੇਡ ਮੈਦਾਨ ਵਿਚ ਲੜਕੇ ਅਤੇ ਲੜਕੀਆਂ ਦੀਆਂ ਸਰਕਾਰੀ ਪੱਧਰ ’ਤੇ ਕਰਵਾਈਆਂ ਗਈਆਂ ਸਨ, ਉਨ੍ਹਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਰਿਆੜ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਲੜਕੀਆਂ ਦੇ ਵਰਗ-14 ਡਿਸਕਸ ਥਰੋ ਵਿਚ ਪਰਨੀਤ ਕੌਰ ਪਹਿਲਾ ਤੇ ਗੁਰਪ੍ਰੀਤ ਕੌਰ ਨੇ ਦੂਸਰਾ, ਡਿਸਕਸ ਥਰੋ ਵਰਗ-17 ਵਿਚ ਸਿਮਰਦੀਪ ਕੌਰ ਨੇ ਪਹਿਲਾ ਤੇ ਖੁਸ਼ਪ੍ਰੀਤ ਕੌਰ ਨੇ ਦੂਸਰਾ, ਲੰਮੀ ਛਾਲ ’ਚ ਸਿਮਰਦੀਪ ਕੌਰ ਨੇ ਦੂਸਰਾ, ਸ਼ਾਟਪੁੱਟ ਵਿਚ ਨਵਪ੍ਰੀਤ ਕੌਰ ਨੇ ਦੂਸਰਾ, ਗੁਰਇਬਾਦਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਲੜਕਿਆਂ ਦੇ ਅਥਲੈਟਿਕਸ ਖੇਡਾਂ ਵਿਚ ਡਿਸਕਸ ਥਰੋ ਵਰਗ-14 ਵਿਚ ਦਿਲਪ੍ਰੀਤ ਸਿੰਘ ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਸਰਾ, ਡਿਸਕਸ ਥਰੋ ਵਰਗ-17 ਵਿਚ ਸੂਖਰਾਜ ਸਿੰਘ ਨੇ ਪਹਿਲਾ, ਗੁਰਸਹਿਜ ਸਿੰਘ ਨੇ ਦੂਸਰਾ, ਉੱਚੀ ਛਾਲ ਵਰਗ-14 ਵਿਚ ਪ੍ਰਭਜੋਤ ਸਿੰਘ ਨੇ ਦੂਸਰਾ, ਵਰਗ-17 ਸ਼ਾਟਪੁੱਟ ਵਿਚ ਜਸਮੀਤ ਸਿੰਘ ਨੇ ਤੀਸਰਾ, ਵਰਗ-14 ਵਿਚ ਦੀ 400 ਮੀਟਰ ਦੌੜ ਵਿਚ ਦਿਲਪ੍ਰੀਤ ਸਿੰਘ ਨੇ ਦੂਸਰਾ, 100 ਮੀਟਰ ਦੌੜ ਵਿਚ ਸਹਿਜਪ੍ਰੀਤ ਸਿੰਘ ਨੇ ਦੂਸਰਾ, ਵਰਗ-14 ਸ਼ਾਟਪੁੱਟ ਵਿਚ ਨਿਸ਼ਾਨ ਸਿੰਘ ਨਾਗਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੌਰਾਨ ਸਕੂਲ ਦੇ ਚੇਅਰਮੈਨ ਵਿਕਰਮਜੀਤ ਸਿੰਘ ਪੰਨੂੰ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ, ਸਕੂਲ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਇਸ ਸਮੇਂ ਪ੍ਰਿੰਸੀਪਲ ਜਗਤਾਰ ਸਿੰਘ ਰਿਆੜ, ਅਧਿਆਪਕਾ ਕੰਵਲਪ੍ਰੀਤ ਕੌਰ, ਹਰਜੀਤ ਕੌਰ, ਨੀਤੂ, ਕਮਲਜੀਤ ਕੌਰ, ਪਵਨਦੀਪ ਕੌਰ, ਸੁਖਵੀਰ ਕੌਰ, ਸਤਿੰਦਰ ਕੌਰ, ਸਰਬਜੀਤ ਕੌਰ, ਗੁਰਜੀਤ ਕੌਰ, ਨਵਪ੍ਰੀਤ ਕੌਰ, ਅਮਨਦੀਪ ਕੌਰ, ਤਰਨਪ੍ਰੀਤ ਕੌਰ, ਮਹਿਕਦੀਪ ਕੌਰ, ਗਗਨਦੀਪ ਕੌਰ, ਸਿਮਰਨਜੀਤ ਕੌਰ, ਨਵਦੀਪ ਕੌਰ, ਰਮਜੀਤ ਕੌਰ ਆਦਿ ਹਾਜ਼ਰ ਸਨ।