28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਨ ਮੌਕੇ ਧਾਰਮਿਕ ਸਮਾਗਮ ਸੰਪੰਨ

ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ’ਤੇ 26 ਸਤੰਬਰ ਦੀ ਰਾਤ ਦਰਬਾਰ ਬਾਬਾ ਮੇਹਰ ਸ਼ਾਹ ਜੀ ਪਿੰਡ ਰਤਨਗੜ੍ਹ ਵਿਖੇ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਸਮਾਗਮ ਦਾ ਆਯੋਜਨ ਅਨਿਲ ਰਤਨਗੜ੍ਹੀਆ ਅਤੇ ਸ਼ਾਲੂ ਰਤਨਗੜ੍ਹੀਆ ਵਲੋਂ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 29-09-2026
ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ’ਤੇ 26 ਸਤੰਬਰ ਦੀ ਰਾਤ ਦਰਬਾਰ ਬਾਬਾ ਮੇਹਰ ਸ਼ਾਹ ਜੀ ਪਿੰਡ ਰਤਨਗੜ੍ਹ ਵਿਖੇ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਸਮਾਗਮ ਦਾ ਆਯੋਜਨ ਅਨਿਲ ਰਤਨਗੜ੍ਹੀਆ ਅਤੇ ਸ਼ਾਲੂ ਰਤਨਗੜ੍ਹੀਆ ਵਲੋਂ ਕੀਤਾ ਗਿਆ । ਸਮਾਗਮ ’ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ । ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰਾਂ ਅਤੇ ਕੱਵਾਲਾਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ । ਮੁਮਤਾਜ ਹੰਸ, ਸਨੀ ਸਿੰਘ, ਸੰਦੀਪ ਕੱਵਾਲ, ਸੰਨੀ ਹਦਰੀ ਕੱਵਾਲ ਅਤੇ ਕਰਮਜੀਤ ਮਾਨ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ । ਸਮਾਗਮ ਦਾ ਸਫਲ ਸੰਚਾਲਨ ਐਂਕਰ ਰਾਜ ਕੁਮਾਰ ਵਲੋਂ ਕੀਤਾ ਗਿਆ । ਪੂਰੇ ਸਮਾਗਮ ਦੌਰਾਨ ਭਜਨਾਂ ਅਤੇ ਕੱਵਾਲੀਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ । ਸ਼ਰਧਾਲੂਆਂ ਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ ਅਤੇ ਸਾਈਂ ਲਾਡੀ ਸ਼ਾਹ ਜੀ ਦੇ ਚਰਨਾਂ ਵਿਚ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਆਯੋਜਕ ਅਨਿਲ ਰਤਨਗੜ੍ਹੀਆ ਅਤੇ ਸ਼ਾਲੂ ਰਤਨਗੜ੍ਹੀਆ ਨੇ ਸਮਾਗਮ ਵਿਚ ਪਹੁੰਚ ਕੇ ਇਸ ਨੂੰ ਸਫਲ ਬਣਾਉਣ ਵਾਲੇ ਸਾਰੇ ਸ਼ਰਧਾਲੂਆਂ, ਕਲਾਕਾਰਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਆਰਥਿਕ ਤੰਗੀ ਦਰਮਿਆਨ ਪਲਕ ਦੀ ਪੜ੍ਹਾਈ ਦਾ ਸਹਾਰਾ ਬਣੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਗਲੀ ਖ਼ਬਰ ਐਡਵੋਕੇਟ ਰਣਜੀਤ ਸਿੰਘ ਨੂੰ ਪਾਰਟੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ
Ad Position 24