ਆਰਥਿਕ ਤੰਗੀ ਦਰਮਿਆਨ ਪਲਕ ਦੀ ਪੜ੍ਹਾਈ ਦਾ ਸਹਾਰਾ ਬਣੇ ਸਾਬਕਾ ਵਿਧਾਇਕ ਜੋਗਿੰਦਰ ਪਾਲ
ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਖੋਜਕੀਚੱਕ ਦੀ ਰਹਿਣ ਵਾਲੀ ਪਲਕ ਦੀ ਫਾਰਮੇਸੀ ਦੀ ਪੜ੍ਹਾਈ ਆਰਥਿਕ ਪ੍ਰੇਸ਼ਾਨੀਆਂ ਕਾਰਨ ਪ੍ਰਭਾਵਿਤ ਹੋਣ ਲੱਗੀ ਸੀ । ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਸ ਲਈ ਸਿੱਖਿਆ ਦੀ ਫੀਸ ਜਮ੍ਹਾਂ ਕਰਵਾਉਣਾ ਮੁਸ਼ਕਿਲ ਹੋ ਰਿਹਾ ਸੀ ।
ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਖੋਜਕੀਚੱਕ ਦੀ ਰਹਿਣ ਵਾਲੀ ਪਲਕ ਦੀ ਫਾਰਮੇਸੀ ਦੀ ਪੜ੍ਹਾਈ ਆਰਥਿਕ ਪ੍ਰੇਸ਼ਾਨੀਆਂ ਕਾਰਨ ਪ੍ਰਭਾਵਿਤ ਹੋਣ ਲੱਗੀ ਸੀ । ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਸ ਲਈ ਸਿੱਖਿਆ ਦੀ ਫੀਸ ਜਮ੍ਹਾਂ ਕਰਵਾਉਣਾ ਮੁਸ਼ਕਿਲ ਹੋ ਰਿਹਾ ਸੀ । ਅਜਿਹੇ ਵਿਚ ਇਹ ਮਾਮਲਾ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜੋਗਿੰਦਰ ਪਾਲ ਦੇ ਧਿਆਨ ਵਿਚ ਆਇਆ । ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਲਕ ਦੇ ਪਰਿਵਾਰ ਦੀ ਆਰਥਿਕ ਮਦਦ ਕਰਦਿਆਂ ਉਸ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਿਯੋਗ ਦਿੱਤਾ । ਪਲਕ ਦੇ ਪਰਿਵਾਰ ਅਨੁਸਾਰ ਉਹ ਫਾਰਮੇਸੀ ਦੀ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਬਿਹਤਰ ਬਣਾਉਣ ਲਈ ਮਿਹਨਤ ਕਰ ਰਹੀ ਹੈ । ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਅਨੇਕਾਂ ਪਰਿਵਾਰ ਅੱਜ ਵੀ ਆਰਥਿਕ ਚੁਣੌਤੀਆਂ ਦੇ ਦਰਮਿਆਨ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਿਹਤਰ ਮਾਡਲ ਅਤੇ ਸਹੂਲਤਾਂ ਉਪਲੱਬਧ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਖ਼ਾਸ ਕਰਕੇ ਸਰਹੱਦੀ ਖੇਤਰਾਂ ਵਿਚ ਕਈ ਪਰਿਵਾਰ ਅੱਜ ਵੀ ਆਰਥਿਕ ਮੁਸ਼ਕਿਲਾਂ ਕਾਰਨ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਚਿੰਤਤ ਹਨ । ਪਲਕ ਅਤੇ ਉਸ ਦੇ ਪਰਿਵਾਰ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਚੇਅਰਮੈਨ ਤਰਸੇਮ ਲਾਲ ਮਧੂ ਸ਼ਰਮਾ, ਚਡੋਲੀ ਮਛੰਦਰ ਨਾਥ, ਬਲਾਕ ਪ੍ਰਧਾਨ ਹਰਸ਼ ਸ਼ਰਮਾ, ਯੂਥ ਕਾਂਗਰਸ ਹਲਕਾ ਭੋਆ ਦੇ ਪ੍ਰਧਾਨ ਸੁਮਿਤ ਠਾਕੁਰ, ਉਪ ਪ੍ਰਧਾਨ ਦੀਪੂ ਠਾਕੁਰ, ਬਮਿਆਲ ਕਲਰਕ ਨਿਧੀ ਠਾਕੁਰ, ਅਰਵਿੰਦ ਸਲਾਰੀਆ, ਦਵਿੰਦਰ ਮੁੱਠੀ, ਸ਼ੀਤਲ ਮੁੱਠੀ, ਅਮਿਤ ਮਿੱਠੂ ਬਲੌਤਰ, ਦੀਪਕ ਮਨਹਾਸ, ਜੌਨੀ ਕੁਮਾਰ, ਲਵਲੀ ਕੁਮਾਰ, ਦੇਵਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ ।