ਐਨ.ਸੀ.ਸੀ. ਵਿਭਾਗ ਵਲੋਂ ਐਸ.ਐਲ.ਬਾਵਾ ਡੀ.ਏ.ਵੀ. ਕਾਲਜ ਬਟਾਲਾ ਵਿਖੇ ਉਦਘਾਟਨੀ ਸਮਾਗਮ ਕਰਵਾਇਆ
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਐਸ. ਐਲ ਬਾਵਾ ਡੀ.
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਐਸ.ਐਲ ਬਾਵਾ ਡੀ.ਏ.ਵੀ ਕਾਲਜ ਬਟਾਲਾ ਦੇ ਐਨ.ਸੀ.ਸੀ ਵਿਭਾਗ ਨੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਯੋਗ ਅਗਵਾਈ ਤੇ ਕੈਪਟਨ ਡਾ. ਮੁਨੀਸ਼ ਯਾਦਵ ਦੀ ਨਿਗਰਾਨੀ ਹੇਠ ਉਦਘਾਟਨ ਸਮਾਗਮ ਕਰਵਾਇਆ। ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਸਮਾਗਮ ਦਾ ਉਦਘਾਟਨ ਕੀਤਾ ਤੇ ਐਨਸੀਸੀ ਵਿਭਾਗ ਦੇ ਨਿਰੰਤਰ ਯਤਨਾਂ ਤੇ ਸ਼ਲਾਘਾਯੋਗ ਕੰਮ ਦੀ ਸ਼ਲਾਘਾ ਕੀਤੀ। ਕੈਪਟਨ ਡਾ. ਮੁਨੀਸ਼ ਯਾਦਵ ਨੇ ਐਨ.ਸੀ.ਸੀ ਵਿਭਾਗ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ’ਚ ਸਾਲ ਦੌਰਾਨ ਕੈਡਿਟਾਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਕੈਡਿਟਾਂ ਦੀ ਵੱਖ-ਵੱਖ ਐਨ.ਸੀ.ਸੀ ਗਤੀਵਿਧੀਆਂ ਤੇ ਕੈਂਪਾਂ ’ ਚ ਸਰਗਰਮ ਭਾਗੀਦਾਰੀ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ। ਕੈਡਿਟਾਂ ਵਲੋਂ ਵੱਖ-ਵੱਖ ਰੰਗੀਨ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਕਾਲਜ ਦੇ ਸਮੁੱਚੇ ਸਟਾਫ ਪ੍ਰੋ. ਐਸ. ਕੇ. ਜੇਤਲੀ, ਪ੍ਰੋ. ਰਾਜੀਵ ਮਹਿਤਾ, ਡਾ. ਰੂਪਕਿਰਨਪ੍ਰੀਤ ਕੌਰ, ਡਾ. ਵਿਨੀਤ ਪ੍ਰੋ ਅਮਨਪ੍ਰੀਤ ਕੌਰ, ਪ੍ਰੋ ਆਰੂਸ਼ੀ ਨੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਕੈਡਿਟਾਂ ਨੂੰ ਉਤਸ਼ਾਹਿਤ ਕੀਤਾ।