03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੱਚਾਈ, ਸਵੱਛਤਾ ਤੇ ਏਕਤਾ ਦੇ ਸੰਦੇਸ਼ ਨਾਲ ‘ਰਨ ਫਾਰ ਡੀ.ਏ.ਵੀ’ ਦਾ ਕੀਤਾ ਆਯੋਜਨ

ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਡੀ. ਏ.

Ad Position 21
No active advertisement
ਅਜੀਤ ਡੈਸਕ 03-10-2026
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਰਨ ਫਾਰ ਡੀ.ਏ.ਵੀ ਪ੍ਰੋਗਰਾਮ ਉਤਸ਼ਾਹ ਨਾਲ ਕਵਾਇਆ ਗਿਆ। ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ, ਆਰੀਆ ਰਤਨ ਪਦਮ ਸ਼੍ਰੀ ਡਾ: ਪੂਨਮ ਸੂਰੀ ਦੀ ਸਰਪ੍ਰਸਤੀ ਤੇ ਮਾਰਗ ਦਰਸ਼ਨ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਡੀ.ਏ.ਵੀ ਸੰਸਥਾਵਾਂ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪਤਵੰਤਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਡੀ.ਏ.ਵੀ ਸਕੂਲ ਦੇ ਚੇਅਰਮੈਨ ਰਾਜਨ ਮਿੱਤਲ ਤੇ ਪ੍ਰਿੰਸੀਪਲ ਰਾਜੀਵ ਭਾਰਤੀ (ਏ.ਆਰ.ਓ ਪੰਜਾਬ ਜ਼ੋਨ ਈ), ਐਡਵੋਕੇਟ ਮਨੋਜ ਲੂੰਬਾ, ਡਾ: ਵਿਜੇ ਮਹਾਜਨ, ਵਿਪਿਨ ਗੁਪਤਾ, ਅਰੁਣ ਸ਼ਰਮਾ (ਸਾਬਕਾ ਪ੍ਰਧਾਨ ਬ੍ਰਾਹਮਣ ਸਭਾ), ਪਵਨ ਸ਼ਰਮਾ (ਸੇਵਾ ਮੁਕਤ ਪ੍ਰਿੰਸੀਪਲ ਡੀ.ਏ.ਵੀ ਸਕੂਲ), ਵਰੁਣ ਮਰਵਾਹਾ (ਉਪ ਮੰਡਲ ਪ੍ਰਧਾਨ ਭਾਜਪਾ), ਰਾਜਿੰਦਰ ਖੰਨਾ (ਪ੍ਰਧਾਨ ਪੰਜਾਬ ਡਰੱਗ ਫ੍ਰੀ ਐਸੋਸੀਏਸ਼ਨ), ਸ਼ਿਪਰਾ ਗੁਪਤਾ (ਪ੍ਰਿੰਸੀਪਲ ਧਨ ਦੇਵੀ ਸਕੂਲ) ਤੇ ਦੀਪਕ ਸਰਪਾਲ (ਪ੍ਰਿੰਸੀਪਲ ਡੀ.ਏ.ਵੀ ਸਕੂਵ) ਨੇ ਸਮਾਗਮ ਦੀ ਸ਼ੋਭਾ ਵਧਾਈ। ‘ਰਨ ਫਾਰ ਡੀਏਵੀ’ ਦਾ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਨੂੰ ਫਿੱਟ ਇੰਡੀਆ, ਸਵੱਛ ਭਾਰਤ, ਏਕਤਾ, ਸਿਹਤ, ਗਾਂਧੀ ਦੇ ਸੱਚ ਤੇ ਅਹਿੰਸਾ ਦੇ ਸਿਧਾਂਤਾਂ ਤੇ ਨਸ਼ਾ ਛੁਡਾਊ ਦਾ ਸੰਦੇਸ਼ ਫੈਲਾਉਣਾ ਸੀ। ਵਿਦਿਆਰਥੀਆਂ ਨੇ ਦੌੜ ’ਚ ਹਿੱਸਾ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਤੇ ਸਫਾਈ ਦਾ ਸੰਦੇਸ਼ ਫੈਲਾਇਆ। ਐਡਵੋਕੇਟ ਮਨੋਜ ਲੂੰਬਾ ਨੇ ਰਨ ਫਾਰ ਡੀਏਵੀ ਦੇ ਪ੍ਰੇਰਨਾਦਾਇਕ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਚੇਅਰਮੈਨ ਰਾਜਨ ਮਿੱਤਲ ਨੇ ਡੀ.ਏ.ਵੀ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਅਗਲੀ ਖ਼ਬਰ ਦੁਰਘਟਨਾਵਾਂ ਵਾਲੇ ਚੌਰਾਹੇ ’ਚ ਚੌਕ ਬਣਾਉਣ ਦਾ ਰਾਹ ਹੋਇਆ ਸਾਫ
Ad Position 24