03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਬੱਬੇਹਾਲੀ ਨੇੜੇ ਸੜਕ ’ਤੇ ਜਾਂਦੀ ਕਾਰ ਉੱਪਰ ਡਿੱਗਾ ਦਰੱਖ਼ਤ ਦਾ ਟਾਹਣਾ

ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਇਥੋਂ ਨਜ਼ਦੀਕੀ ਪਿੰਡ ਬੱਬੇਹਾਲੀ ਮੇਨ ਰੋਡ ’ਤੇ ਅੱਜ ਅਚਾਨਕ ਸੜਕ ’ਤੇ ਜਾ ਰਹੀ ਇਕ ਕਾਰ ਉਪਰ ਦਰੱਖਤ ਦਾ ਟਾਹਣਾ ਡਿੱਗ ਗਿਆ। ਜਿਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਇਥੋਂ ਨਜ਼ਦੀਕੀ ਪਿੰਡ ਬੱਬੇਹਾਲੀ ਮੇਨ ਰੋਡ ’ਤੇ ਅੱਜ ਅਚਾਨਕ ਸੜਕ ’ਤੇ ਜਾ ਰਹੀ ਇਕ ਕਾਰ ਉਪਰ ਦਰੱਖਤ ਦਾ ਟਾਹਣਾ ਡਿੱਗ ਗਿਆ। ਜਿਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪਰ ਇਸ ਹਾਦਸੇ ਵਿਚ ਕਾਰ ਕਾਫੀ ਨੁਕਸਾਨੀ ਗਈ। ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਵਾਸੀ ਕੋਟ ਖਾਨ ਮੁਹੰਮਦ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਕਾਰ ’ਚ ਬਿਠਾ ਕੇ ਉਕਤ ਸੜਕ ਤੋਂ ਲੰਘ ਰਿਹਾ ਸੀ ਕਿ ਦੇਖਦੇ ਹੀ ਦੇਖਦੇ ਅਚਾਨਕ ਦਰੱਖਤ ਦਾ ਇਕ ਟਹਿਣਾ ਉਨ੍ਹਾਂ ਦੀ ਗੱਡੀ ’ਤੇ ਆ ਡਿੱਗਿਆ, ਜਿਸ ਨਾਲ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਉਸ ਵਲੋਂ ਕਾਰ ਰੋਕ ਕੇ ਬਚਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਕਾਰ ਰੁਕਣ ਤੱਕ ਦਰੱਖਤ ਕਾਰ ਉਪਰ ਆ ਕੇ ਡਿੱਗ ਗਿਆ। ਜਿਕਰਯੋਗ ਹੈ ਕਿ ਸੜਕ ਕਿਨਾਰੇ ਪੁਰਾਣੇ ਦਰਖਤ ਪਹਿਲਾਂ ਵੀ ਕਈ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਸੁਖਵਿੰਦਰ ਸਿੰਘ ਗੁਰਾਇਆ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਡਾ. ਚੀਮਾ, ਪ੍ਰਿੰਸੀ... ਅਗਲੀ ਖ਼ਬਰ ਡਿਵਾਈਡਰ ਤੋਂ ਬੂਟਿਆਂ ਦੀ ਕਟਾਈ ਕਰ ਰਹੇ ਮਜ਼ਦੂਰ ’ਚ ਵੱਜਾ ਟਿੱਪਰ
Ad Position 24