03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਨਵਾਲ ਦੇ ਇਕ ਸੈਲੂਨ ’ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ, ਪੁਲਿਸ ਕਰ ਰਹੀ ਜਾਂਚ

ਪਠਾਨਕੋਟ, 2 ਅਕਤੂਬਰ (ਵਿਨੋਦ)-ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਨਵਾਲ ਦੇ ਇਕ ਸੈਲੂਨ ’ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਦੇ ਚੱਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ ।

Ad Position 21
No active advertisement
ਅਜੀਤ ਡੈਸਕ 03-10-2026
ਪਠਾਨਕੋਟ, 2 ਅਕਤੂਬਰ (ਵਿਨੋਦ)-ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਨਵਾਲ ਦੇ ਇਕ ਸੈਲੂਨ ’ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਦੇ ਚੱਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ । ਗੋਲੀ ਸ਼ਟਰ ਨੂੰ ਚੀਰਦੀ ਹੋਈ ਅੰਦਰ ਕਾਊਂਟਰ ’ਚ ਦਾਖ਼ਲ ਹੋ ਗਈ । ਖੁਸ਼ਕਿਸਮਤੀ ਇਹ ਰਹੀ ਕਿ ਇਹ ਵਾਰਦਾਤ ਦੁਕਾਨ ਬੰਦ ਸਮੇਂ ਹੋਈ । ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ । ਸੈਲੂਨ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਉਹ ਰਾਤ 9 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਕਿ ਜਦੋਂ ਉਹ ਸਵੇਰੇ ਵਾਪਸ ਆਇਆ ਤੇ ਸ਼ਟਰ ਖੋਲ੍ਹਿਆ ਤਾਂ ਉਸ ਨੂੰ ਸ਼ਟਰ ਵਿਚ ਇਕ ਛੇਕ ਜਿਹਾ ਦਿਖਿਆ। ਗੋਲੀ ਕਾਊਂਟਰ ਦੇ ਅੰਦਰ ਪਈ ਮਿਲੀ । ਉਸ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਪਹਿਲਾਂ ਕੋਈ ਦੁਸ਼ਮਣੀ ਨਹੀਂ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚੀ ਸਬੂਤ ਜ਼ਬਤ ਕੀਤੇ ਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ । ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਇੰਸਪੈਕਟਰ ਮੋਹਿਤ ਟਾਂਕ ਨੇ ਦੱਸਿਆ ਕਿ ਸਵੇਰੇ ਲਗਭਗ 10:30 ਵਜੇ ਸੂਚਨਾ ਮਿਲੀ ਕਿ ਕੋਠੇ ਮਨਵਾਲ ਪਿੰਡ ਵਿਚ ਸੈਲੂਨ ਦੀ ਦੁਕਾਨ ਦੇ ਸ਼ਟਰ ’ਤੇ ਗੋਲੀ ਚਲਾਈ ਗਈ ਹੈ । ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਜਾਂਚ ਕੀਤੀ, ਜਿੱਥੇ ਦੁਕਾਨ ਦੇ ਅੰਦਰੋਂ ਇਕ ਗੋਲੀ ਬਰਾਮਦ ਹੋਈ । ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ’ਤੇ ਇਹ ਸਿਰਫ ਇਕ ਰਾਊਂਡ ਫਾਇਰ ਦਿਖਾਈ ਦਿੱਤਾ । ਜਾਂਚ ਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਇਹ ਪੁਸ਼ਟੀ ਕਰਨਾ ਸੰਭਵ ਹੋਵੇਗਾ ਕਿ ਕਿਸ ਹਥਿਆਰ ਤੋਂ ਗੋਲੀ ਚਲਾਈ ਗਈ ਸੀ । ਪੁਲਿਸ ਆਲੇ ਦੁਆਲੇ ਦੇ ਖੇਤਰ ਤੋਂ ਹੋਰ ਸਬੂਤਾਂ ਤੇ ਸ਼ੈਲ ਦੇ ਖੋਲ ਦੀ ਭਾਲ ਕਰ ਰਹੀ ਹੈ। ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਦੀਆਂ ਮੰਗਾਂ ਸੰਬੰਧੀ ਰਾਸ਼ਟਰਪਤੀ ਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਹਫ਼ਤਾਵਾਰੀ ਗੁਰਮਤਿ ਸਮਾਗਮ ਕੱਲ੍ਹ
Ad Position 24