ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਟਰੈਫਿਕ ਇੰਚਾਰਜ ਸਤਨਾਮ ਸਿੰਘ ਵਲੋਂ ਨਾਕਾ ਲਗਾ ਕੇ ਸਕੂਲੀ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਇਕ ਅਜਿਹੀ ਵੈਨ, ਜਿਸ ਦੀ ਛੇ ਸਾਲਾ ਤੋਂ ਫਿਟਨੈਸ ਹੀ ਨਹੀਂ ਸੀ ਹੋਈ ਅਤੇ ਇਹ ਨਿੱਜੀ ਸਕੂਲ ਦੀ ਵੈਨ ਸੜਕ ’ਤੇ ਚੱਲਣ ਦੇ ਕਾਬਲ ਨਹੀਂ ਸੀ।
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਟਰੈਫਿਕ ਇੰਚਾਰਜ ਸਤਨਾਮ ਸਿੰਘ ਵਲੋਂ ਨਾਕਾ ਲਗਾ ਕੇ ਸਕੂਲੀ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਇਕ ਅਜਿਹੀ ਵੈਨ, ਜਿਸ ਦੀ ਛੇ ਸਾਲਾ ਤੋਂ ਫਿਟਨੈਸ ਹੀ ਨਹੀਂ ਸੀ ਹੋਈ ਅਤੇ ਇਹ ਨਿੱਜੀ ਸਕੂਲ ਦੀ ਵੈਨ ਸੜਕ ’ਤੇ ਚੱਲਣ ਦੇ ਕਾਬਲ ਨਹੀਂ ਸੀ। ਜਿਸ ’ਤੇ ਕਾਰਵਾਈ ਕਰਦਿਆਂ ਟ੍ਰੈਫਿਕ ਇੰਚਾਰਜ ਨੇ ਉਸ ਨੂੰ ਬੰਦ ਕਰ ਦਿੱਤਾ। ਇਸ ਸਕੂਲੀ ਵੈਨ ਵਿਚ ਛੋਟੇ ਛੋਟੇ ਸਕੂਲੀ ਬੱਚੇ ਸਵਾਰ ਸਨ ਪਰ ਬੱਸ ਵਿਚ ਕੋਈ ਮਹਿਲਾ ਹੈਲਪਰ ਵੀ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਵਿਚ ਕਿਸੇ ਹੋਰ ਬੱਸ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਘਰ ਸੁਰੱਖਿਅਤ ਭੇਜਿਆ। ਇਸ ਮੌਕੇ ਟਰੈਫਿਕ ਇੰਚਾਰਜ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਪਾਲਣ ਕਰਨ ਦੀ ਚਿਤਾਵਨੀ ਦਿੱਤੀ।