04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਿਹਾਤੀ ਮੰਡੀਆਂ ਵਿਚ ਨਾ ਹੀ ਸਰਕਾਰੀ ਖਰੀਦ ਹੋਈ ਤੇ ਨਾ ਹੀ ਬਾਰਦਾਨਾ ਪਹੁੰਚਿਆ

ਗੁਰਦਾਸਪੁਰ, 3 ਅਕਤੂਬਰ (ਅਸ਼ੋਕ ਸ਼ਰਮਾ)-ਦਿਹਾਤੀ ਮੰਡੀਆਂ ਵਿਚ ਨਾ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਈ ਅਤੇ ਨਾ ਹੀ ਸਰਕਾਰੀ ਬਾਰਦਾਨਾ ਪਹੁੰਚਿਆ ਹੈ। ਜਿਸ ਕਰਕੇ ਆੜਤੀ ਕਿਸਾਨਾਂ ਦਾ ਝੋਨੇ ਖਰੀਦ ਕੇ ਪ੍ਰਾਈਵੇਟ ਬੋਰੀਆਂ ਵਿਚ ਪਾਉਣ ਲਈ ਮਜਬੂਰ ਹਨ।

Ad Position 21
No active advertisement
ਅਜੀਤ ਡੈਸਕ 04-10-2026
ਗੁਰਦਾਸਪੁਰ, 3 ਅਕਤੂਬਰ (ਅਸ਼ੋਕ ਸ਼ਰਮਾ)-ਦਿਹਾਤੀ ਮੰਡੀਆਂ ਵਿਚ ਨਾ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਈ ਅਤੇ ਨਾ ਹੀ ਸਰਕਾਰੀ ਬਾਰਦਾਨਾ ਪਹੁੰਚਿਆ ਹੈ। ਜਿਸ ਕਰਕੇ ਆੜਤੀ ਕਿਸਾਨਾਂ ਦਾ ਝੋਨੇ ਖਰੀਦ ਕੇ ਪ੍ਰਾਈਵੇਟ ਬੋਰੀਆਂ ਵਿਚ ਪਾਉਣ ਲਈ ਮਜਬੂਰ ਹਨ। ਜਿਸ ਨਾਲ ਮੰਡੀਆਂ ਵਿਚ ਅਗੇਤੇ ਹੀ ਧਾਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਆੜਤੀਆਂ ਤੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਆਉਣ ਦੀ ਉਮੀਦ ਹੈ। ਮੰਡੀਆਂ ਵਿਚ ਆਏ ਕਿਸਾਨਾਂ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਇਕ ਅਕਤੂਬਰ ਤੋਂ ਆਰੰਭ ਹੋ ਚੁੱਕੀ ਹੈ। ਪਰ ਮੰਡੀਆਂ ਵਿਚ ਅਜੇ ਤੱਕ ਖਰੀਦ ਏਜੰਸੀਆਂ ਦਾ ਕੋਈ ਵੀ ਸਟਾਫ ਨਹੀਂ ਪਹੁੰਚਾ। ਉਨ੍ਹਾਂ ਦੱਸਿਆ ਕਿ ਇਹ ਝੋਨੇ ਦੀ ਫਸਲ ਇਕਸਾਰ ਹੀ ਪੱਕ ਜਾਵੇਗੀ ਅਤੇ ਮੰਡੀਆਂ ਵਿਚ ਕਾਫੀ ਰਸ਼ ਹੋ ਜਾਵੇਗਾ। ਜਿਸ ਨਾਲ ਮੰਡੀਆਂ ਵਿਚ ਕੀਤੇ ਅਗੇਤੇ ਪ੍ਰਬੰਧਾਂ ’ਤੇ ਕਈ ਸਵਾਲ ਉਠਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਮੰਡੀਆਂ ਵਿਚ ਮਾਰਕੀਟ ਕਮੇਟੀ ਤੇ ਹੋਰ ਖਰੀਦ ਏਜੰਸੀਆਂ ਦੇ ਅਧਿਕਾਰੀ ਲਗਾ ਦਿੱਤੇ ਹਨ। ਪਰ ਮੰਡੀਆਂ ਵਿਚ ਆਏ ਝੋਨੇ ਦੀ ਇਕ ਢੇਰੀ ਵੀ ਮਹਿਕਮੇ ਵਲੋਂ ਨਹੀਂ ਲਿਖੀ ਗਈ। ਜਿਸ ਨਾਲ ਕਿਸਾਨ ਤੇ ਆੜਤੀ ਸਰਕਾਰ ਦੀ ਨੀਤੀ ਤੋਂ ਘਬਰਾਏ ਹੋਏ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਮੰਡੀਆਂ ਵਿਚ ਫੌਰੀ ਝੋਨੇ ਦੀ ਖਰੀਦ ਕਰਵਾਉਣ ਲਈ ਸਮੁੱਚਾ ਸਟਾਫ ਮੰਡੀਆਂ ਵਿਚ ਭੇਜਿਆ ਜਾਵੇ, ਜਿਸ ਨਾਲ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਰੂਪ ਵਿਚ ਚੱਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚਾਵਾ ਦੇ ਗੁਰਦੁਆਰਾ ਤੇ ਮੰਦਰ ’ਚ ਚੋਰਾਂ ਨੇ ਗੋਲਕਾਂ ਤੋੜ ਕੇ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਮੁਸਤਫਾਬਾਦ ਸੈਦਾਂ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ’ਚ ਚੋਰੀ
Ad Position 24