04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਰਦੁਆਰਾ ਬੁਰਜ਼ ਸਾਹਿਬ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

ਧਾਰੀਵਾਲ, 4 ਅਕਤੂਬਰ (ਸਵਰਨ ਸਿੰਘ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜੋਨ ਬੁਰਜ਼ ਸਾਹਿਬ ਦੀ ਮੀਟਿੰਗ ਜ਼ੋਨ ਪ੍ਰਧਾਨ ਹਰਚਰਨ ਸਿੰਘ ਧਾਲੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਦੀ ਅਗਵਾਈ ਵਿੱਚ ਹੋਈ। ਸਤਨਾਮ ਸਿੰਘ ਖਾਨਮਲੱਕ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਬੀਜੇਪੀ ਦੇ ਆਗੂਆਂ ਵਲੋਂ ਗੱਡੀ ਥੱਲੇ ਦੇ ਕੇ ਮਾਰੇ ਗਏ ਕਿਸਾਨ ਤੇ ਇੱਕ ਪੱਤਰਕਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਨ੍ਹਾਂ ਦੇ ਕਾਤਲ ਖੁੱਲੇ ਆਮ ਘੁੰਮ ਰਹੇ ਹਨ ਤੇ ਬੀਜੇਪੀ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਧਾਰੀਵਾਲ, 4 ਅਕਤੂਬਰ (ਸਵਰਨ ਸਿੰਘ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜੋਨ ਬੁਰਜ਼ ਸਾਹਿਬ ਦੀ ਮੀਟਿੰਗ ਜ਼ੋਨ ਪ੍ਰਧਾਨ ਹਰਚਰਨ ਸਿੰਘ ਧਾਲੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਦੀ ਅਗਵਾਈ ਵਿੱਚ ਹੋਈ। ਸਤਨਾਮ ਸਿੰਘ ਖਾਨਮਲੱਕ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਬੀਜੇਪੀ ਦੇ ਆਗੂਆਂ ਵਲੋਂ ਗੱਡੀ ਥੱਲੇ ਦੇ ਕੇ ਮਾਰੇ ਗਏ ਕਿਸਾਨ ਤੇ ਇੱਕ ਪੱਤਰਕਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਨ੍ਹਾਂ ਦੇ ਕਾਤਲ ਖੁੱਲੇ ਆਮ ਘੁੰਮ ਰਹੇ ਹਨ ਤੇ ਬੀਜੇਪੀ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ। ਇਸ ਮੌਕੇ ਵੈਰੋ ਨੰਗਲ ਸਾਬ ਨੇ ਕਿਹਾ ਕਿ ਤਿੰਨ ਅਕਤੂਬਰ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਮਾਰਚ ਕੀਤਾ ਜਾਵੇਗਾ ਅਤੇ ਸ਼ਹੀਦਾਂ ਨੂੰ ਇਨਸਾਫ ਦਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ ਜਾਵੇਗ। ਇਸ ਮੌਕੇ ਹਰਚਰਨ ਸਿੰਘ, ਸਤਨਾਮ ਸਿੰਘ ਖਾਨਮਲੱਕ, ਅਜੀਤ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ, ਹਰਪਾਲ ਸਿੰਘ, ਪਿੰਕੀ, ਕਸ਼ਮੀਰ ਸਿੰਘ, ਰਵੇਲ ਸਿੰਘ, ਸ਼ਾਮ ਸਿੰਘ, ਆਦਿ ਆਗੂ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਚੋਰਾਂ ਨੇ ਮੰਦਰ ’ਚ ਦਾਖ਼ਲ ਹੋ ਕੇ 30 ਹਜ਼ਾਰ ਦਾ ਪਿੱਤਲ ਦਾ ਟੱਲ ਕੀਤਾ ਚੋਰੀ ਅਗਲੀ ਖ਼ਬਰ 6750 ਐਮ.ਐਲ. ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ
Ad Position 24